Raksha Bandhan: ਕਦੋ ਮਨਾਈ ਜਾਵੇਗੀ ਰੱਖੜੀ ? ਜਾਣੋ ਸਹੀ ਤਾਰੀਖ਼ ਤੇ ਸ਼ੁੱਭ ਮਹੂਰਤ
ਮੱਧ ਪ੍ਰਦੇਸ਼, 4 ਜੁਲਾਈ 2025 - ਇਸ ਸਾਲ ਰੱਖੜੀ ਦੀ ਤਾਰੀਖ਼ ਨੂੰ ਲੈ ਕੇ ਬਹੁਤ ਉਲਝਣ ਹੈ। ਕੋਈ 8 ਤਾਂ ਕੋਈ 9 ਅਗਸਤ ਨੂੰ ਰੱਖੜੀ ਦੱਸ ਰਿਹਾ ਹੈ। ਹਿੰਦੂ ਪੰਚਾਂਗ ਅਨੁਸਾਰ, ਇਸ ਵਾਰ ਸਾਵਣ ਪੂਰਨਿਮਾ ਦੀ ਤਾਰੀਖ਼ 8 ਅਗਸਤ ਦੁਪਹਿਰ 2.12 ਵਜੇ ਤੋਂ ਲੈ ਕੇ 9 ਅਗਸਤ ਦੁਪਹਿਰ 1.24 ਵਜੇ ਤੱਕ ਰਹੇਗੀ। ਅਜਿਹੇ 'ਚ ਰੱਖੜੀ ਦਾ ਪਵਿੱਤਰ ਤਿਉਹਾਰ 9 ਅਗਸਤ ਦਿਨ ਸ਼ਨੀਵਾਰ ਮਨਾਇਆ ਜਾਵੇਗਾ।
9 ਅਗਸਤ ਨੂੰ ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ ਸਵੇਰੇ 5.35 ਵਜੇ ਤੋਂ ਲੈ ਕੇ ਦੁਪਹਿਰ 1.24 ਵਜੇ ਤੱਕ ਰਹੇਗਾ। ਯਾਨੀ ਭਰਾ ਨੂੰ ਰੱਖੜੀ ਬੰਨ੍ਹਣ ਲਈ ਲਗਭਗ 7 ਘੰਟੇ 49 ਮਿੰਟ ਦਾ ਸ਼ੁੱਭ ਮਹੂਰਤ ਰਹਿਣ ਵਾਲਾ ਹੈ। ਇਸ ਦੌਰਾਨ ਤੁਸੀਂ ਕਿਸੇ ਵੀ ਸਮੇਂ ਰੱਖੜੀ ਬੰਨ੍ਹ ਸਕਦੇ ਹੋ। ਜੋਤਿਸ਼ਾਂ ਦਾ ਕਹਿਣਾ ਹੈ ਕਿ ਇਸ ਸਾਲ ਰੱਖੜੀ 'ਤੇ ਭਦਰਾ ਦਾ ਸਾਇਆ ਵੀ ਨਹੀਂ ਰਹੇਗਾ। 9 ਅਗਸਤ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਹੀ ਭਦਰਾ ਖ਼ਤਮ ਹੋ ਜਾਵੇਗੀ।