ਕਈ ਲੋਕ ਸੰਸਾਰ ‘ਤੇ ਆਉਂਦੇ ਤੇ ਚੱਲੇ ਜਾਂਦੇ ਹਨ। ਕੁੱਝ ਸਮਾਜਿਕ ਤੇ ਭਾਈਚਾਰਕ ਕੁੱਝ ਅਜਿਹਾ ਵਿਉਂਤਕੇ ਜਾਂਦੇ ਹਨ, ਜਿਸ ਸਦਕਾ ਇਨ੍ਹਾਂ ਦਾ ਪ੍ਰਭਾਵ ਸਮੁੱਚੇ ਲੋਕਾਂ ‘ਤੇ ਪੈਂਦਾ ਹੈ। ਸੱਤ ਕੁ ਦਹਾਕਿਆਂ ਦਾ ਜੀਵਨ ਜੀਉਣ ਵਾਲੇ ਬਹੁਤ ਖੁਸ਼ ਮਿਜ਼ਾਜ਼ ਤੇ ਸਹਿਜਤਾ ਨਾਲ ਲਬਰੇਜ਼ ਸ. ਸਕੱਤਰ ਸਿੰਘ 16 ਜਨਵਰੀ 2025 ਨੂੰ ਅਕਾਲ ਚਲਾਣਾ ਕਰ ਨਿਜ ਘਰ ਵਾਸ ਕਰ ਗਏ ਹਨ, ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਸਮਾਗਮ ਪਿੰਡ ਤਖਤੂ ਚੱਕ ਗੁ: ਗੰਗਸਰ ਸਾਹਿਬ ਵਿਖੇ 23 ਜਨਵਰੀ 2025 ਨੂੰ ਹੋਵੇਗਾ।
ਸਕੱਤਰ ਸਿੰਘ ਪਿੱਛੇ ਪਤਨੀ, ਦੋ ਧੀਆਂ, ਇਕ ਪੁੱਤਰ ਛੱਡ ਗਏ ਹਨ, ਉਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅੰਗਰੇਜ਼ੀ ਦੀ ਐਮ.ਏ ਕਰਨ ਉਪਰੰਤ ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀ ਕੀਤੀ ਪਰ ਅੱਖਾਂ ਦੀ ਨਾ-ਮੁਰਾਦ ਬਿਮਾਰੀ ਕਾਰਨ ਉਹ ਵੀ ਛੱਡਣੀ ਪਈ। ਇਲਾਜ ਉਪਰੰਤ ਜਸ਼ਨ ਫਾਈਨਾਂਸ ਕੰਪਨੀ ਸ਼ੁਰੂ ਕੀਤੀ ਅਖੀਰ ਅਧਿਆਤਮਕ ਸਾਹਿਤ ਦਾ ਤੁਲਨਾਤਮਿਕ ਅਧਿਐਨ ਸ਼ੁਰੂ ਕੀਤਾ ਅਤੇ ਗੁਰਬਾਣੀ ਦੇ ਵੱਖ-ਵੱਖ ਟੀਕਿਆਂ ਦਾ ਡੂੰਘਾਈ ਤੀਕ ਅਧਿਐਨ ਕੀਤਾ, ਕਥਾ ਤੇ ਗੁਰਬਾਣੀ ਗਾਇਨ ਦੇ ਅਭਿਆਸ ਨੇ ਕੀਰਤਨੀਏ ਬਣਾ ਦਿਤਾ। ਆਪਣੇ ਛੋਟੇ ਭਰਾ ਸ. ਪਰਮਿੰਦਰ ਸਿੰਘ ਸੰਧੂ ਨਾਲ ਮਿਲ ਕੇ ਰਾਗੀ ਜਥਾ ਕਾਇਮ ਕੀਤਾ ਤੇ ਦੇਸ਼ ਵਿਦੇਸ਼ ਦੀਆਂ ਸਟੇਜਾਂ ‘ਤੇ ਕੀਰਤਨ ਦੀ ਛਹਿਬਰ ਲਾਉਂਦੇ ਰਹੇ।
ਸਕੱਤਰ ਸਿੰਘ ਦੇ ਸਨੇਹੀਆਂ ਦੀ ਲੰਮੀ ਕਤਾਰ ਸੀ, ਮਹਿਮਾਨਾਂ ਦੇ ਘਰ ਆਉਣ ਤੇ ਉਨ੍ਹਾਂ ਦੀ ਸਿੰਘਣੀ ਬੀਬੀ ਹਰਜਿੰਦਰ ਕੌਰ ਟਹਿਲ ਸੇਵਾ ਕਰਕੇ ਖੁਸ਼ੀ ਮਨਾਉਂਦੇ ਸਨ। ਸ. ਸਕੱਤਰ ਸਿੰਘ ਗੁਣਾਂ ਨਾਲ ਭਰਪੂਰ ਸਨ। ਮਹਿਮਾਨ ਨਿਵਾਜ਼ੀ ਤੇ ਰਿਸ਼ਤੇਦਾਰੀ ਪਾਲਣ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਹਰੇਕ ਦੇ ਦੁੱਖ ਸੁੱਖ ਵਿੱਚ ਉਹ ਸ਼ਾਮਲ ਹੋਣ ਵਾਲੇ ਨੇਕਦਿਲ ਇਨਸਾਨ ਸਨ। ਇਨ੍ਹਾਂ ਦੇ ਸਰੀਰਕ ਤੌਰ ‘ਤੇ ਸਾਥੋਂ ਵਿਛੜ ਜਾਣ ਨਾਲ ਰਿਸ਼ਤੇਦਾਰਾਂ ਤੇ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਸ ਨੂੰ ਸਰਧਾਂਜਲੀ ਦੇਣ ਲਈ ਉਸ ਦੇ ਮੇਚ ਦੇ ਸ਼ਬਦ ਸਾਨੂੰ ਸੁਝ ਨਹੀਂ ਰਹੇ। ਸਤਿਗੁਰੂ ਅੱਗੇ ਜੋਦੜੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ।
2 | 8 | 6 | 3 | 5 | 2 | 2 | 4 |