ਕਾਂਗਰਸੀ ਵਿਧਾਇਕ Rana Gurjit ਨੂੰ ਸਦਮਾ ਸਹੁਰਾ ਸਾਹਿਬ ਦਾ ਹੋਇਆ ਦੇਹਾਂਤ ਭੋਗ/ ਅੰਤਿਮ ਅਰਦਾਸ 4 ਅਕਤੂਬਰ ਨੂੰ
ਰਵੀ ਜੱਖੂ/ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 3 ਅਕਤੂਬਰ, 2026: ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਹੁਰਾ ਜੈਦੇਵ ਸਿੰਘ ਧੁੱਗਾ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ 4 ਅਕਤੂਬਰ 2026 ਨੂੰ 12.30 ਵਜੇ ਧੁੱਗਾ ਨਿਵਾਸ, ਪਿੰਡ ਰਾਮਪੁਰ ਸੁਨੜਾ, ਫਗਵਾੜਾ-ਹੁਸ਼ਿਆਰਪੁਰ ਰੋਡ ਵਿਖੇ ਹੋਵੇਗੀ।
- Download Babushahi App
-
-