ਹਾਸ ਵਿਅੰਗ ਦੇ ਬਾਦਸ਼ਾਹ ਕੇ ਐਲ ਗਰਗ ਦੀ ਅੰਤਮ ਵਿਦਾਇਗੀ
ਹਜਾਰਾਂ ਦੀ ਗਿਣਤੀ ਵਿਚ ਵੱਖ ਵੱਖ ਵਰਗਾਂ ਦੇ ਲੋਕ ਹੋਏ ਸਾਮਲ
ਮੋਗਾ 1 ਅਕਤੂਬਰ (ਗਿਆਨ ਸਿੰਘ) ਉਘੇ ਹਾਸਵਿਅੰਗ ਲੇਖਕ ਸ੍ਰੀ ਕੇ ਐਲ ਗਰਗ ਬੀਤੇ ਦਿਨ ਲੁਧਿਆਣਾ ਵਿਖੇ ਸਦਾ ਲਈ ਵਿਛੋੜਾ ਦੇ ਗਏ ਸਨ। ਅੱਜ ਗਾਂਧੀ ਰੋੜ ਤੇ ਸਥਿਤ ਸਮਸ਼ਾਨਘਾਟ ਵਿਖੇ ਹਜਾਰਾਂ ਲੋਕਾਂ ਨੇ ਅੰਤਿਮ ਵਿਦਾਇਗੀ ਦਿੱਤੀ। ਉਹਨਾਂ ਦੀ ਚਿਤਾ ਨੂੰ ਅਮਰੀਕਾ ਤੋੰ ਆਏ ਪੁੱਤਰ ਗਗਨਦੀਪ ਨੇ ਅਗਨੀ ਦਿਖਾਈ।
ਸ੍ਰੀ ਕੇ ਐਲ ਗਰਗ ਜਿਸਨੇ ਧੂਰੀ ਵਿਚ ਜਨਮ ਲਿਆ ਤੇ ਮੋਗਾ ਆਕੇ ਹਜਾਰਾਂ ਬੱਚਿਆਂ ਦਾ ਭਵਿੱਖ ਬਣਾਉਣ ਤੋ ਇਲਾਵਾ ਹਾਸ ਵਿਅੰਗ ਦੀ ਦੁਨੀਆ ਵਿੱਚ ਬਹੁਤ ਉੱਚਾ ਸਥਾਨ ਪ੍ਰਾਪਤ ਕੀਤਾ ਅਤੇ ਦੁਨੀਆਂ ਭਰ ਵਿੱਚ ਵੀ ਖੂਬ ਨਾਮ ਕਮਾਇਆ।
ਉਸ ਨੇ ਹਾਸ ਵਿਅੰਗ ਦੀਆਂ 80 ਤੋ ਜਿਆਦਾ ਕਿਤਾਬਾਂ ਲਿਖੀਆਂ ਅਤੇ ਮੋਗਾ ਹੀ ਨਹੀ ਦੇਸ਼ ਵਿਦੇਸ਼ ਤੱਕ ਅਖਬਾਰਾਂ ਰਾਂਹੀ ਹਾਸ ਵਿਅੰਗ ਦੀ ਖਸ਼ਬੂ ਵਿਖੇਰੀ।
ਉਹਨਾਂ ਬਤੌਰ ਅਧਿਆਪਕ ਬਹੁਤ ਦਿਆਨਦਾਰੀ ਨਾਲ ਕੰਮ ਕੀਤਾ। ਮੈਨਜਮੈਂਟ ਨਾਲ ਬੇਸ਼ਕ ਘੱਟ ਬਣਦੀ ਸੀ ਪਰ ਵਿਦਿਆਰਥੀਆਂ ਵਿੱਚ ਹਰਮਨ ਪਿਆਰੇ ਰਹੇ।
ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀ ਯਾਤਰਾ ਤੇ ਸਫ਼ਰਨਾਮਾ 'ਵਾਟਾਂ ਦੂਜੇ ਦੇਸ਼ ਦੀਆਂ ਅਤੇ ਦੂਜਾ ਪਾਸਾ ਲਿਖਿਆ। ਉਹ ਪਿਆਰਾ ਸਿੰਘ ਦਾਤਾ ਹਾਸ ਵਿਅੰਗ ਦੇ ਬਾਦਸ਼ਾਹ ਦੀ ਯਾਦ ਵਿਚ ਹਰ ਸਾਲ ਗੋਸ਼ਠੀ/ਸਮਾਗਮ ਕਰਵਾਉਂਦੇ ਸਨ। ਉਹ ਨਰਮ ਸੁਭਾਅ ਦੇ ਮਾਲਕ, ਬਹੁਤ ਹੀ ਮਿਲਾਪੜੇ ਅਤੇ ਹਸਮੁਖ ਸੁਭਾਅ ਦੇ ਮਾਲਕ ਸਨ।
ਉਹਨਾਂ ਦੀ ਕਾਮਯਾਬੀ ਦੇ ਪਿੱਛੇ ਉਹਨਾਂ ਦੀ ਧਰਮ ਪਤਨੀ ਬਹੁਤ ਵੱਡਾ ਯੋਗਦਾਨ ਹੈ।ਉਹ ਆਪਣੇ ਪਿੱਛੇ ਧਰਮ ਪਤਨੀ ਸ਼੍ਰੀ ਮਤੀ ਜਨਕ ਰਾਨੀ ਦੋ ਸਪੁੱਤਰੀਆਂ ਕਰੁਨਾ ਅਗਰਵਾਲ ਅਤੇ ਰੇਨੂੰ ਅਤੇ ਇਕ ਬੇਟਾ ਗਗਨਦੀਪ ਛੱਡ ਗਏ ਹਨ।
ਅੱਜ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਤੋ ਇਲਾਵਾ ਹਜ਼ਾਰਾਂ ਹੀ ਲੋਕਾਂ ਨੇ ਅੰਤਿਮ ਵਿਦਾਇਗੀ ਸਮੇ ਹਾਜਰ ਸਨ।
ਜਿਸਮਾਨੀ ਤੌਰ ਤੇ ਬੇਸ਼ੱਕ ਉਹ ਸਾਡੇ ਵਿੱਚ ਨਹੀਂ ਰਹੇ ਪਰ ਉਹ ਆਪਣੀਆਂ ਰਚਨਾਵਾਂ ਰਾਹੀ ਸਦਾ ਹੀ ਜਿੰਦਾ ਰਹਿਣਗੇ। ਅੱਜ ਸਮਸ਼ਾਨਘਾਟ ਵਿਖੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਸਾਬਕਾ ਮੰਤਰੀ ਮਾਲਤੀ ਥਾਪਰ, ਉਘੀ ਸਮਾਜ ਸੇਵਿਕਾ ਤੇ ਕਾਂਗਰਸ ਦੀ ਹਲਕਾ ਇੰਨਚਾਰਜ ਮਾਲਵਿਕਾ ਸੂਦ, ਪਵਨ ਥਾਪਰ, ਵਿਜੇ ਕੁਮਾਰ ਸਾਥੀ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਉਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਡਾਕਟਰ ਸੁਰਜੀਤ ਬਰਾੜ, ਡਾ ਬਲਦੇਵ ਸਿੰਘ ਢਿਲੋ ਪ੍ਰਧਾਨ ਲਿਖਾਰੀ ਸਭਾ, ਅਜੈ ਸੂਦ , ਕਿ੍ਸ਼ਨ ਕੁਮਾਰ ਸੂਦ, ਵਿਜੇ ਧੀਰ ਐਡਵੋਕੇਟ, ਜਤਿੰਦਰਪਾਲ ਖੰਨਾ, ਡਾ ਰਾਜ ਕੁਮਾਰ ਗਾਰਗਾ, ਜਸਵੀਰ ਕਲਸੀ ਧਰਮਕੋਟ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਗੁਰਮੀਤ ਕੜਿਆਲ ਰੱਖੜਾ, ਪ੍ਰੇਮ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਲੇਖਕ ਤੇ ਪਾਠਕ ਤੇ ਉਹਨਾਂ ਦੇ ਪਰਸੰਸਕ ਹਾਜਰ ਸਨ। ਜਿਹਨਾਂ ਸੰਸਥਾਵਾਂ ਵਿਚ ਗਰਗ ਸਾਹਿਬ ਨੇ ਬਤੌਰ ਅਧਿਆਪਕ ਕੰਮ ਕੀਤਾ ਉਹਨਾਂ ਵਲੋ, ਸਾਹਿਤਕ ਸਭਾਵਾਂ ਤੇ ਸੰਸਥਾਵਾਂ ਵਲੋ ਫੁੱਲ ਮਲਾਵਾ ਤੇ ਦੁਸਾਲੇ ਭੇਟ ਕੀਤੇ ਗਏ।
- Download Babushahi App
-
-