ਡੇਰਾ ਬਾਬਾ ਸੰਤੋਖ ਸਿੰਘ ਵਿਖੇ ਆਯੂਸ਼ ਕੈਂਪ ਦੌਰਾਨ 815 ਮਰੀਜ਼ਾਂ ਦੀ ਕੀਤੀ ਜਾਂਚ
ਪੁਰਾਣੇ ਰੋਗਾਂ ਨੂੰ ਜੜ ਤੋਂ ਖਤਮ ਕਰਨ ਲਈ ਆਯੂਸ਼ ਪ੍ਰਣਾਲੀ ਕਾਰਗਰ :- ਡਾ ਮੰਜੂ
ਫਤਿਹਗੜ੍ਹ ਸਾਹਿਬ 17 ਸਤੰਬਰ
ਗੁਰਪ੍ਰੀਤ ਸਿੰਘ ਜਖਵਾਲ
ਡਾਇਰੈਕਟਰ ਆਯੂਰਵੇਦਾ ਵਿਭਾਗ ਪੰਜਾਬ, ਡਾ ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਯੂਨਾਨੀ ਅਫਸਰ ਡਾ ਮੰਜੂ ਦੀ ਯੋਗ ਅਗਵਾਈ ਹੇਠ ਡੇਰਾ ਬਾਬਾ ਸੰਤੋਖ ਸਿੰਘ ਜੀ, ਫਤਿਹਗੜ੍ਹ ਸਾਹਿਬ ਵਿਖੇ ਵਿਭਾਗ ਵੱਲੋਂ ਮੁਫਤ ਆਯੂਸ਼ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਹੋਮਿਓਪੈਥੀ ਦਵਾਈਆਂ ਨਾਲ 395 ਅਤੇ ਆਯੂਰਵੈਦਿਕ ਦਵਾਈਆਂ ਨਾਲ 420 ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਗਿਆ। ਇਸ ਤਰ੍ਹਾਂ ਕੈਂਪ ਵਿੱਚ ਕੁੱਲ 815 ਮਰੀਜ਼ਾਂ ਨੇ ਆਯੂਸ਼ ਮੈਡੀਕਲ ਕੈਂਪ ਦਾ ਫਾਇਦਾ ਉਠਾਇਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਯੂਨਾਨੀ ਅਫਸਰ ਡਾ ਮੰਜੂ ਨੇ ਦੱਸਿਆ ਕਿ ਪੁਰਾਣੇ ਤੋਂ ਪੁਰਾਣੇ ਰੋਗਾਂ ਨੂੰ ਜੜ ਤੋਂ ਖਤਮ ਕਰਨ ਲਈ ਆਯੂਸ਼ ਪ੍ਰਣਾਲੀ ਕਾਰਗਰ ਸਿੱਧ ਹੁੰਦੀ ਹੈ ਅਤੇ ਇਹ ਪ੍ਰਣਾਲੀ ਅਪਣਾਉਣ ਨਾਲ ਮਰੀਜ ਤੇ ਕੋਈ ਉਲਟਾ ਪ੍ਰਭਾਵ ਵੀ ਨਹੀਂ ਪੈਂਦਾ। ਆਯੁਰਵੈਦਿਕ ਮੈਡੀਕਲ ਅਫਸਰ ਡਾ ਪ੍ਰਤਿਭਾ ਸ਼ਰਮਾ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਹੋਮਿਓਪੈਥੀ ਅਤੇ ਆਯੂਰਵੈਦਿਕ ਪ੍ਰਣਾਲੀ ਬਾਰੇ ਜਾਗਰੂਕ ਕਰਨਾ ਤੇ ਪ੍ਰਣਾਲੀ ਨੂੰ ਅਪਣਾਉਣ ਵਾਲੇ ਮਰੀਜ਼ਾਂ ਦਾ ਮੁਫਤ ਇਲਾਜ ਕਰਨਾ ਹੈ, ਕਿਉਕਿ ਇਹ ਪ੍ਰਣਾਲੀ ਪੁਰਾਣੇ ਤੇ ਗੁੰਝਲਦਾਰ ਰੋਗਾਂ ਲਈ ਫਾਇਦੇਮੰਦ ਹੁੰਦੀ ਹੈ , ਇਸ ਨਾਲ ਰੋਗਾਂ ਨੂੰ ਜੜ ਤੋਂ ਠੀਕ ਕੀਤਾ ਜਾ ਸਕਦਾ ਹੈ। ਉਹਨਾਂ ਮੌਕੇ ਤੇ ਹਾਜਰ ਮਰੀਜ਼ਾਂ ਤੇ ਆਮ ਲੋਕਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਉਹ ਆਮ ਰੋਗਾਂ ਤੋਂ ਇਲਾਵਾ ਨਾ ਠੀਕ ਹੋਣ ਵਾਲੇ ਰੋਗਾਂ ਲਈ ਆਯੂਸ਼ ਪ੍ਰਣਾਲੀ ਨੂੰ ਅਪਣਾਉਣ ਕਿਉਂਕਿ ਇਸ ਪ੍ਰਣਾਲੀ ਨਾਲ ਆਮ ਰੋਗਾਂ ਤੋਂ ਇਲਾਵਾ ਗੰਭੀਰ ਕਿਸਮ ਦੇ ਰੋਗਾਂ ਦੀ ਦਵਾਈ ਦੇਣ ਦੇ ਵਧੀਆ ਸਿੱਟੇ ਨਿਕਲਦੇ ਹਨ। ਉਹਨਾਂ ਇਸ ਮੌਕੇ ਤੇ ਇਲਾਜ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਦਿਆਂ ਉਨ੍ਹਾਂ ਨੂੰ ਸੰਤੁਲਿਤ ਭੋਜਨ ਖਾਣ ਅਤੇ ਹਰ ਰੋਜ਼ ਸੈਰ ਕਰਨ ਲਈ ਵੀ ਪ੍ਰੇਰਿਤ ਕੀਤਾ । ਕੈਂਪ ਨੂੰ ਮਨੇਜਮੈਂਟ ਕਮੇਟੀ ਦੇ ਬਾਬਾ ਬਲਜਿੰਦਰ ਸਿੰਘ ਜੀ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਤੇ ਸਿਹਤ ਟੀਮ ਵੱਲੋਂ ਓਹਨਾ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਹੋਮਿਓਪੈਥਿਕ ਮੈਡੀਕਲ ਅਫਸਰ ਡਾ ਨਵਦੀਪ ਸਿਆਲ, ਡਾ ਗੁਰਪ੍ਰੀਤ ਕੌਰ, ਉਪ ਵੈਦ ਚਮਕੌਰ ਸਿੰਘ , ਜੁਝਾਰ ਸਿੰਘ, ਡਿਸਪੈਂਸਰ ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਅਟੈਂਡੈਂਟ ਜਤਿੰਦਰ ਸਿੰਘ ਤੋਂ ਇਲਾਵਾ ਆਮ ਲੋਕ ਹਾਜ਼ਰ ਸਨ।
- Download Babushahi App
-
-