ਹਿਊਮਨ ਰਾਈਟਸ ਕਮਿਸ਼ਨ ਦੇ ਕੋਰ ਮੈਂਬਰਾਂ ਨੇ ਨਿਜੀ ਨਰਸਿੰਗ ਕਾਲਜ ਦੀ ਕੀਤੀ ਅਚਨਚੇਤ ਚੈਕਿੰਗ
ਅਗਨੀ ਸ਼ਾਮਕ ਸਿਲੰਡਰ ਐਕਸਪਾਇਰ ਲੈਵਲ ਵਿੱਚ ਨਹੀਂ ਲੱਗੇ ਸਨ ਐਗਜਾਸਟ ਫੈਨ, ਕਾਲਜ ਪ੍ਰਬੰਧਨ ਨੂੰ ਕਮੀਆਂ ਸੁਧਾਰਨ ਦੀ ਹਿਦਾਇਤ
ਰੋਹਿਤ ਗੁਪਤਾ
ਗੁਰਦਾਸਪੁਰ
ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਕੋਰ ਮੈਂਬਰਾਂ ਵੱਲੋਂ ਲਗਾਤਾਰ ਵਿਦਿਅਕ ਅਤੇ ਖੇਡ ਜਗਤ ਨਾਲ ਜੁੜੇ ਅਦਾਰਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ , ਖਿਡਾਰੀਆਂ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਸਕਣ ਅਤੇ ਉਹਨਾਂ ਦਾ ਹੱਲ ਕੀਤਾ ਜਾ ਸਕੇ । ਇਸੇ ਕੜੀ ਤਹਿਤ ਅੱਜ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦੇ ਕੋਰ ਮੈਂਬਰ ਐਡਵੋਕੇਟ ਊਸਾ਼ ਸਬਰਵਾਲ ਅਤੇ ਰੁਪਿੰਦਰ ਕੋਰ ਦੀ ਅਗਵਾਈ ਹੇਠ ਸ਼ਹਿਰ ਦੇ ਨਿਜੀ ਨਰਸਿੰਗ ਕਾਲਜ ਸੀਟੀ ਇਂਸਟਿਊਟ ਵਿਖੇ ਅਚਨਚੇਤ ਛਾਪੇਮਾਰੀ ਕੀਤੀ ਗਈ । ਇਸ ਦੌਰਾਨ ਕਾਲਜ ਵਿੱਚ ਨਰਸਿੰਗ ਅਤੇ ਸਿਹਤ ਸਬੰਧੀ ਹੋਰ ਕੋਰਸ ਕਰਨ ਵਾਲੀਆਂ ਵਿਦਿਆਰਥਨਾਂ ਨਾਲ ਗੱਲਬਾਤ ਕੀਤੀ ਗਈ । ਮੈਂਬਰਾਂ ਨੇ ਕਾਲਜ ਦੀ ਚੈਕਿੰਗ ਦੌਰਾਨ ਇਹ ਪਾਇਆ ਕਿ ਕਾਲਜ ਵਿੱਚ ਲੱਗੇ ਫਾਇਰ ਕੰਟਰੋਲ ਸਲੰਡਰ ਐਕਸਪਾਇਰ ਹੋ ਚੁੱਕੇ ਹਨ ਅਤੇ ਨਾਲ ਹੀ ਲੈਬ ਵਿੱਚ ਐਗਜਾਸਟ ਫੈਨਸ ਦੀ ਕਮੀ ਪਾਈ ਗਈ ।ਇਹਨਾਂ ਕਮੀਆਂ ਨੂੰ ਕਾਲਜ ਪ੍ਰਬੰਧਨ ਨੂੰ ਤੁਰੰਤ ਸੁਧਾਰਨ ਦੀ ਹਿਦਾਇਤ ਹਿਊਮਨ ਰਾਈਟਸ ਕਮਿਸ਼ਨ ਦੇ ਕੋਰ ਮੈਂਬਰਾਂ ਵੱਲੋਂ ਦਿੱਤੀ ਗਈ ਹੈ । ਉੱਥੇ ਹੀ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਇਹ ਜਾਣਣ ਦੀ ਕੋਸ਼ਿਸ਼ ਕੀਤੀ ਗਈ ਕਿ ਸਟਾਫ ਅਤੇ ਕਾਲਜ ਪ੍ਰਬੰਧਨ ਦਾ ਵਤੀਰਾ ਵਿਦਿਆਰਥੀਆਂ ਨਾਲ ਕਿਵੇਂ ਦਾ ਹੈ ਜਿਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ।
ਉੱਥੇ ਹੀ ਕਾਲਜ ਦੀ ਪ੍ਰਿੰਸੀਪਲ ਨੇ ਕਿਹਾ ਕਿ ਕਾਲਜ ਵਿੱਚ ਕੋਈ ਮੌਕ ਡਰਿਲ ਨਹੀਂ ਹੋਈ ਜਿਸ ਕਾਰਨ ਫਾਇਰ ਕੰਟਰੋਲ ਸਲੰਡਰ ਐਕਸਪਾਇਰ ਹੋਣ ਦਾ ਪਤਾ ਹੀ ਨਹੀਂ ਲੱਗਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਲੈਬ ਵਿੱਚ ਐਗਜਾਸਟ ਦੀ ਲੋੜ ਨਹੀਂ ਹੈ ਕਿਉਂਕਿ ਸਾਰਾ ਕਾਲਜ ਏਸੀ ਹੈ ਪਰ ਫਿਰ ਵੀ ਹਿੰਮਨ ਰਾਈਟਸ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਜਲਦੀ ਹੀ ਕਮੀਆਂ ਸੁਧਾਰ ਲਈਆਂ ਜਾਣਗੀਆਂ ।
- Download Babushahi App
-
-