ਪਿੰਡ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਨਸ਼ੇ ਖਿਲਾਫ ਪਾਸ ਕੀਤਾ ਮਤਾ
ਜਿਹੜਾ ਪਿੰਡ ਵਿੱਚ ਵੇਚਦਾ ਪਾਇਆ ਗਿਆ ਨਸ਼ਾ ਪਿੰਡ ਦਾ ਕੋਈ ਵਿਅਕਤੀ ਨਹੀਂ ਦੇਗਾ ਉਸਦੀ ਜਮਾਨਤ
ਰੋਹਿਤ ਗੁਪਤਾ
ਗੁਰਦਾਸਪੁਰ 28 July :
ਪਿੰਡ ਲੱਖਣ ਕਲਾਂ ਵਿੱਚ ਨਸ਼ੇ ਨੂੰ ਰੋਕਣ ਲਈ ਗ੍ਰਾਮ ਪੰਚਾਇਤ ਲੱਖਣ ਕਲਾਂ ਵੱਲੋਂ ਇੱਕ 21 ਮੈਂਬਰੀ ਕਮੇਟੀ ਬਣਾਈ ਹੈ ।ਇਸ ਮੌਕੇ ਗ੍ਰਾਮ ਪੰਚਾਇਤ ਲੱਖਣ ਕਲਾਂ ਵੱਲੋਂ ਇੱਕ ਮਤਾ ਵੀ ਪਾਇਆ ਗਿਆ ਕਿ ਪਿੰਡ ਵਿੱਚ ਜਿਹੜਾ ਵੀ ਨਸ਼ਾ ਵੇਚਦਾ ਕਰਦਾ ਜਾਂ ਬਾਹਰੋਂ ਆ ਕੇ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਿੰਡ ਦਾ ਕੋਈ ਵੀ ਮੋਹਤਬਰ ਬੰਦਾ ਉਸਦੀ ਜਮਾਨਤ ਨਹੀਂ ਕਰਵਾਏਗਾ। ਪਿੰਡ ਵਾਸੀਆਂ ਵੱਲੋਂ ਇਹ ਕਦਮ ਪਿੰਡ ਦੇ ਇੱਕ ਨੌਜਵਾਨ ਦੀ ਨਸ਼ੇ ਕਾਰਨ ਹੋਈ ਮੌਤ ਤੋਂ ਬਾਅਦ ਚੁੱਕਿਆ ਗਿਆ ਹੈ । ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਨੂੰ ਜ਼ਬਰਦਸਤੀ ਕੁਝ ਨੌਜਵਾਨਾਂ ਵੱਲੋਂ ਨਸ਼ਾ ਕਰਵਾਇਆ ਗਿਆ ਸੀ ਜਿਸ ਨਾਲ ਉਸਦੀ ਮੌਤ ਹੋਈ ਅਤੇ ਦੋਸ਼ੀ ਜੇਲ ਵਿੱਚ ਹਨ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਨਸ਼ੇ ਦੀ ਬੁਰਾਈ ਨੂੰ ਜੜੋਂ ਖਤਮ ਕੀਤਾ ਜਾਣਾ ਚਾਹੀਦਾ ਹੈ
- Download Babushahi App
-
-