ਜਿੱਤਣ ਦੀ ਅਰਦਾਸ ਨਾਲ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਨੂੰ ਜੂਡੋ ਖਿਡਾਰੀਆਂ ਨੇ ਕੀਤਾ ਕਾਮਨਵੈਲਥ ਖੇਡਾਂ ਵਿੱਚ ਭਾਗ ਲੈਣ ਲਈ ਰਵਾਨਾ
ਰੋਹਿਤ ਗੁਪਤਾ
ਗੁਰਦਾਸਪੁਰ
ਸਕਾਟਲੈਂਡ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਭਾਗ ਲੈਣ ਲਈ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦਾ ਖਿਡਾਰੀ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਅਹਿਦ ਨਾਲ ਜੂਡੋ ਸੈਂਟਰ ਤੋਂ ਰਵਾਨਾ ਹੋਇਆ ਹੈ। ਕਰਨਜੀਤ ਸਿੰਘ ਮਾਨ ਇਸ ਸੈਂਟਰ ਤੀਸਰਾ ਖਿਡਾਰੀ ਹੈ ਜੋ ਇਹਨਾਂ ਖੇਡਾਂ ਵਿਚ ਭਾਗ ਲੈਣ ਜਾ ਰਿਹਾ ਹੈ। ਇਸ ਤੋਂ ਪਹਿਲਾਂ 2014 ਵਿੱਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਇੰਸਪੈਕਟਰ ਸਾਹਿਲ ਪਠਾਣੀਆਂ ਨੇ ਗਲਾਸਗੋ ਸਕਾਟਲੈਂਡ ਵਿਖੇ ਭਾਗ ਲਿਆ ਸੀ। ਉਸ ਤੋਂ ਬਾਅਦ 2022 ਵਿੱਚ ਬਰਮਿੰਘਮ ਸਿਟੀ ਵਿਖੇ ਜਸਲੀਨ ਸੈਣੀ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਸੀ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੁਨਹਿਰੀ ਪੰਨਿਆਂ ਦਾ ਨਵਾਂ ਪੰਨਾ ਜੋੜਨ ਜਾ ਰਿਹਾ ਹੈ। ਕੋਚ ਅਮਰਜੀਤ ਸ਼ਾਸਤਰੀ ਸਤੀਸ਼ ਅਤੇ ਰਵੀ ਕੁਮਾਰ ਵਲੋਂ ਜਿੱਥੇ ਕਰਨਜੀਤ ਦੀ ਹੌਸਲਾ ਫਜਾਈ ਉਸ ਨੂੰ ਸਨਮਾਨਿਤ ਕੀਤਾ ਉੱਥੇ ਹੀ ਜੂਡੋ ਸੈਂਟਰ ਦੇ ਬਾਕੀ ਖਿਡਾਰੀਆਂ ਵੱਲੋਂ ਕਰਨਜੀਤ ਦੀ ਜਿੱਤ ਲਈ ਅਰਦਾਸ ਕੀਤੀ ਗਈ । ਦੱਸ ਦਈਏ ਕਿ 30 ਜੁਲਾਈ ਤੋਂ 2 ਅਗਸਤ ਤੱਕ ਗਲਾਸਗੋ ਸਕਾਟਲੈਂਡ ਵਿਖੇ ਕੋਮਨ ਵੈਲਥ ਗੇਮਾਂ ਦੇ ਵੱਖ-ਵੱਖ ਮੁਕਾਬਲੇ ਹੋਣਗੇ ਜਿਨਾਂ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਕੁੱਲ 12 ਜੂਡੋ ਖਿਡਾਰੀ ਜਾ ਰਹੇ ਹਨ।
- Download Babushahi App
-
-