ਅੰਮ੍ਰਿਤਸਰ ਡਾਕਮੰਡਲ ਦੇ ਦਫਤਰ ਰੱਖੜੀ ਕਰਕੇ ਐਤਵਾਰ ਨੂੰ ਵੀ ਰਹਿਣਗੇ ਖੁੱਲ੍ਹੇ
ਕੁਲਵਿੰਦਰ ਸਿੰਘ
ਅੰਮ੍ਰਿਤਸਰ 22 ਜੁਲਾਈ 2026--
ਸ਼੍ਰੀ ਸੱਤਿਅਮ ਤਿਵਾਰੀ, ਸੀਨੀਅਰ ਸੁਪਰਡੈਂਟ ਆਫ਼ ਪੋਸਟ ਆਫ਼ਿਸ, ਅੰਮ੍ਰਿਤਸਰ ਡਵੀਜ਼ਨ (IPoS) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਅਗਸਤ 2026 ਨੂੰ ਰਕਸ਼ਾ ਬੰਧਨ ਦੇ ਮੌਕੇ 'ਤੇ ਰਾਖੀਆਂ ਦੀ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਡਾਕ ਮੰਡਲ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅੰਮ੍ਰਿਤਸਰ ਹੈੱਡ ਪੋਸਟ ਆਫ਼ਿਸ, ਤਰਨ ਤਾਰਨ ਹੈੱਡ ਪੋਸਟ ਆਫ਼ਿਸ ਅਤੇ ਅਜਨਾਲਾ, ਜੰਡਿਆਲਾ ਗੁਰੂ, ਪੱਟੀ, ਗਾਂਧੀ ਬਾਜ਼ਾਰ ਅਤੇ ਮਜੀਠਾ ਦੇ ਸਬ-ਪੋਸਟ ਆਫ਼ਿਸ 28 ਅਗਸਤ 2026 ਤੱਕ ਐਤਵਾਰ/ਛੁੱਟੀ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਰੱਖੜੀ ਬੁਕਿੰਗ ਲਈ ਖੁੱਲ੍ਹੇ ਰਹਿਣਗੇ। ਆਧਾਰ ਸਬੰਧੀ ਸੇਵਾਵਾਂ ਵੀ ਉਪਲਬਧ ਰਹਿਣਗੀਆਂ।
ਉਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਉਣ ਅਤੇ ਇੰਡੀਆ ਪੋਸਟ ਰਾਹੀਂ ਸਮੇਂ ਸਿਰ ਆਪਣੀਆਂ ਰੱਖੜੀਆਂ ਭੇਜਣ।
- Download Babushahi App
-
-