ਮੁੱਖ ਖੇਤੀਬਾੜੀ ਅਫਸਰ ਵੱਲੋਂ ਜ਼ਿਲ੍ਹਾ ਪੈਸਟ ਸਰਵੇਖਣ ਅਤੇ ਐਡਵਾਈਜ਼ਰੀ ਯੂਨਿਟ ਦੀ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 10 ਜੂਨ 2026 :ਖੇਤੀ ਭਵਨ ਬਠਿੰਡਾ ਵਿਖੇ ਜ਼ਿਲ੍ਹਾ ਪੈਸਟ ਸਰਵੇਖਣ ਐਂਡ ਐਡਵਾਈਜ਼ਰੀ ਯੂਨਿਟ ਦੀ ਮੀਟਿੰਗ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਦੁਆਰਾ ਕੀਤੀ ਗਈ, ਜਿਸ ਵਿੱਚ ਰਿਜਨਲ ਰਿਸਰਚ ਸਟੇਸ਼ਨ, ਕ੍ਰਿਸੀ ਵਿਗਿਆਨ ਕੇਂਦਰ, ਬਾਗਬਾਨੀ ਵਿਭਾਗਾਂ ਦੇ ਅਧਿਕਾਰੀਆਂ, ਖੇਤੀਬਾੜੀ ਅਧਿਕਾਰੀਆਂ, ਅਗਾਂਹਵਧੂ ਕਿਸਾਨਾਂ ਗੁਰਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਭਾਗ ਲਿਆ।
ਮੀਟਿੰਗ ਦੌਰਾਨ ਡਾ. ਹਰਪ੍ਰੀਤਪਾਲ ਕੌਰ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 11301 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋ ਚੁੱਕੀ ਹੈ। ਸਮੂਹ ਅਧਿਕਾਰੀਆਂ ਅਤੇ ਕਿਸਾਨਾਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਨਰਮੇ ਦੀ ਫਸਲ ਠੀਕ ਹੈ ਅਤੇ ਕਈ ਜਗ੍ਹਾ ਕੀਟਾਂ ਦਾ ਹਮਲਾ ਦੇਖਣ ਨੂੰ ਮਿਲਿਆ ਪਰੰਤੂ, ਲੇਕਿਨ ਉਹ ਆਰਥਿਕ ਕਗਾਰ ਤੋਂ ਹੇਠ ਪਾਇਆ ਗਿਆ ਅਤੇ ਕੋਈ ਚਿੰਤਾ ਵਾਲੀ ਸਥਿਤੀ ਨਹੀਂ ਹੈ।
ਜ਼ਿਲ੍ਹਾ ਬਠਿੰਡਾ ਦੇ ਅਗਾਂਹਵਧੂ ਕਿਸਾਨ ਗੁਰਰਾਜ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ ਮੱਕੀ, ਮੂੰਗੀ ਅਤੇ ਨਰਮੇ ਦੀ ਫਸਲ ਠੀਕ ਹਾਲਤ ਵਿੱਚ ਹੈ ਅਤੇ ਫਸਲ ਤੇ ਅਜੇ ਤੱਕ ਕਿਸੇ ਵੀ ਬਿਮਾਰੀ ਜਾਂ ਕੀਟ ਦਾ ਹਮਲਾ ਨਹੀਂ ਹੋਇਆ ਹੈ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹਨਾਂ ਵੱਲੋਂ ਵੀ ਮੂੰਗੀ ਅਤੇ ਨਰਮੇ ਦੀ ਫਸਲ ਬੀਜੀ ਗਈ ਹੈ ਜੋ ਕਿ ਫਿਲਹਾਲ ਠੀਕ ਹਾਲਤ ਵਿੱਚ ਹੈ। ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਬੀਜੀ ਗਈ ਝੋਨੇ ਦੀ ਪਨੀਰੀ ਗਰਮੀ ਕਰਕੇ ਅਤੇ ਲੋਹੇ ਦੀ ਘਾਟ ਕਰਕੇ ਸੁੱਕ ਰਹੀ ਹੈ, ਜਿਸ ਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਕਿਸਾਨ ਵੀਰਾਂ ਅਪੀਲ ਕੀਤੀ ਕਿ ਉਹ ਝੋਨੇ ਦੀ ਪਨੀਰੀ ਨੂੰ ਭਰਵਾਂ ਪਾਣੀ ਅਤੇ ਇਕ ਹਫਤੇ ਦੀ ਵਿੱਥ ਰੱਖ ਕਿ 0.5 ਤੋ 1% ਫੈਰਸ ਸਲਫੇਟ (19%) ਨੂੰ 100 ਪਾਣੀ ਵਿੱਚ ਮਿਲਾ ਕਿ ਪ੍ਰਤੀ ਏਕੜ ਦੀ ਸਪਰੇ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਕਿਸਾਨ ਸਿਖਲਾਈ ਕੈਂਪ ਰੋਜ਼ਾਨਾ ਲੱਗ ਰਹੇ ਹਨ ਅਤੇ ੳਹਨਾਂ ਕੈਪਾਂ ਵਿੱਚ ਖੇਤੀਬਾੜੀ ਅਧਿਕਾਰੀ ਕਿਸਾਨ ਵੀਰਾਂ ਨੂੰ ਕੈਂਪਾਂ ਦੇ ਜ਼ਰੀਏ ਕਿਸਾਨਾਂ ਨੂੰ ਫਾਰਮਰ ਆਈ.ਡੀ. ਬਣਵਾਉਣ ਲਈ ਪ੍ਰੇਰਿਤ ਕਰ ਰਹੇ ਹਨ।
- Download Babushahi App
-
-