ਨਿਗਮ ਚੋਣਾਂ : ਕਾਂਗਰਸ ਪਾਰਟੀ ਵੱਲੋਂ ਪੰਜਾਬ ਵਾਰਡਾਂ ਤੋਂ 42 ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ
ਅਸ਼ੋਕ ਵਰਮਾ
ਬਠਿੰਡਾ, 15 ਮਈ 2026 :ਨਗਰ ਨਿਗਮ ਬਠਿੰਡਾ ਦੀ ਚੋਣ ਲਈ ਕਾਂਗਰਸ ਪਾਰਟੀ ਦੇ ਚੋਣ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਆਂਵਲਾ ਅਤੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਐਡਵੋਕੇਟ ਰਾਜਨ ਗਰਗ ਨੇ ਕੁੱਲ 50 ਵਾਰਡਾਂ ’ਚੋਂ 42 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਅਤੇ ਪਾਰਟੀ ਦੀ ਜਿੱਤ ਦਾ ਦਾਅਵਾ ਕਰਦਿਆਂ ਸਮੂਹ ਉਮੀਦਵਾਰਾਂ ਨੂੰ ਅੱਜ ਤੋਂ ਹੀ ਡਟਣ ਦਾ ਸੱਦਾ ਦਿੱਤਾ। ਆਗੂਆਂ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਚੋਣ ਜਿੱਤਣ ਤੋਂ ਬਾਅਦ ਨਗਰ ਨਿਗਮ ਬਠਿੰਡਾ ਵਿੱਚ ਆਪਣਾ ਮੇਅਰ ਬਣਾਏਗੀ। ਆਗੂਆਂ ਵੱਲੋਂ ਜਾਰੀ ਸੂਚੀ ਮੁਤਾਬਿਕ ਵਾਰਡ ਨੰਬਰ 2 ਲਈ ਉਮੀਦਵਾਰ ਮੁਕੇਸ਼ ਕੁਮਾਰ, 3 ਲਈ ਬਲਜੀਤ ਕੌਰ ਗਿੱਲ, 4 ਲਈ ਬਲਤੇਜ ਸਿੰਘ, 5 ਲਈ ਸ਼ਿਵੰਦਰਜੀਤ ਕੌਰ, 6 ਲਈ ਸੁਖਦੇਵ ਸਿੰਘ, 7 ਲਈ ਸਰੋਜ ਸ਼ਰਮਾ, 8 ਲਈ ਲੋਵੇਸ਼ ਗੈਰੀ, 9 ਲਈ ਪ੍ਰਵੀਨ ਗਰਗ, 10 ਲਈ ਮਨਿੰਦਰ ਕੁਮਾਰ, 11 ਲਈ ਸੁਖਪਾਲ ਕੌਰ, 12 ਲਈ ਗੁਰਜੰਟ ਸਿੰਘ, 13 ਲਈ ਪੂਨਮ ਰਾਣੀ, 14 ਲਈ ਨਰਿੰਦਰ ਸਿੰਘ ਸਿੱਧੂ, 15 ਲਈ ਰਜਿੰਦਰ ਸਿੰਘ ਗੋਪੀ, 16 ਲਈ ਮਾਧੋ ਸ਼ਰਮਾ, 18 ਲਈ ਕਮਲਜੀਤ ਸਿੰਘ ਭੰਗੂ, 20 ਲਈ ਨਵਦੀਪ ਸਿੰਘ ਸਿੱਧੂ, 21 ਲਈ ਪਰਮਜੀਤ ਕੌਰ ਰੋਮਾਣਾ, 22 ਲਈ ਜਗਮੀਤ ਸਿੰਘ, 23 ਲਈ ਕਿਰਨ ਰਾਣੀ, 24 ਲਈ ਸੁਰੇਸ਼ ਕੁਮਾਰ, 25 ਲਈ ਮੀਨੂੰ ਕੌਰ, 27 ਲਈ ਗੁਰਮੀਤ ਕੌਰ, 28 ਲਈ ਬਲਜੀਤ ਸਿੰਘ, 29 ਲਈ ਬਲਵਿੰਦਰ ਕੌਰ, 30 ਲਈ ਵੀਰਦਵਿੰਦਰ ਸਿੰਘ, 31 ਲਈ ਬਬੀਤਾ ਰਾਣੀ, 32 ਲਈ ਗੁਰਵਿੰਦਰ ਸਿੰਘ ਚਹਿਲ, 33 ਲਈ ਸੁਨੀਤਾ ਰਾਣੀ, 35 ਲਈ ਬਬਲੀ ਸੈਣੀ, 36 ਲਈ ਰਮੇਸ਼ ਰਾਣੀ, 37 ਲਈ ਨੀਤੂ ਠਾਕੁਰ, 38 ਲਈ ਈਸ਼ਵਰ ਸ਼ਰਮਾ, 39 ਲਈ ਪਰਮਜੀਤ ਕੌਰ, 40 ਲਈ ਓਮ ਪ੍ਰਕਾਸ਼ ਮੰਗੂ, 41 ਲਈ ਨੀਲਮ ਧੀਰ, 42 ਲਈ ਭਗਵਾਨ ਦਾਸ ਭਾਰਤੀ, 44 ਲਈ ਹਰਵਿੰਦਰ ਸਿੰਘ ਲੱਡੂ, 45 ਲਈ ਮਮਤਾ ਰਾਣੀ, 46 ਲਈ ਰਾਜਨਦੀਪ ਸਿੰਘ, 49 ਲਈ ਸੰਦੀਪ ਕੌਰ ਗਿੱਲ ਅਤੇ ਵਾਰਡ ਨੰਬਰ 50 ਲਈ ਲਾਲ ਚੰਦ ਨੂੰ ਉਮੀਦਵਾਰ ਬਣਾਇਆ ਗਿਆ ਹੈ।
- Download Babushahi App
-
-