ਵੱਢੀ ਲੈਂਦੀ ਫੜੀ ਗਈ ਜ਼ਿਲ੍ਹਾ ਟਾਉਣ ਪਲਾਨਰ ਦਾ ਵਿਜੀਲੈਂਸ ਨੂੰ ਮਿਲਿਆ ਦੋ ਦਿਨ ਦਾ ਰਿਮਾਂਡ
ਰੋਹਿਤ ਗੁਪਤਾ
ਗੁਰਦਾਸਪੁਰ 20 ਜਨਵਰੀ
ਜ਼ਿਲਾ ਟਾਊਨ ਪਲਾਨਰ ਰਿਤਿਕਾ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। । ਦੱਸ ਦਈਏ ਕਿ ਬੀਤੇ ਕੱਲ ਜਿਲਾ ਟਾਉਣ ਪਲਾਨਰ ਰਿਤਿਕਾ ਅਰੋੜਾ ਨੂੰ ਉਸ ਦੇ ਦਫਤਰ ਵਿੱਚੋਂ ਇਕ ਲੱਖ ਰੁਪਏ ਰਿਸ਼ਵਤ ਦੀ ਰਕਮ ਦੇ ਨਾਲ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੀ ਸ਼ਿਕਾਇਤ ਗੁਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਕੀਤੀ ਗਈ ਸੀ , ਜਿਸ ਨੇ ਸੱਤ ਕਨਾਲ 15 ਮਰਲੇ ਦੇ ਕਰੀਬ ਜਮੀਨ ਖਰੀਦੀ ਸੀ ਅਤੇ ਉਸਦੇ ਪਲਾਟ ਕੱਟਣ ਦੀ ਮਨਜ਼ੂਰੀ ਦੇਣ ਲਈ ਰਿਤਿਕਾ ਅਰੋੜਾਂ ਵੱਲੋਂ ਇਕ ਲੱਖ ਰੁਪਏ ਪ੍ਰਤੀ ਪਲਾਟ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਅਤੇ ਟਰੈਪ ਲਗਾ ਕੇ ਜਿਲ੍ਾ ਟਾਊਨ ਰਿਤਿਕਾ ਅਰੋੜਾ ਨੂੰ ਗਿਰਿਫਤਾਰ ਕਰ ਲਿਆ ਗਿਆ ਸੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਿਤਿਕਾ ਅਰੋੜਾ ਦੇ ਚਾਰ ਦਿਨ ਦੇ ਰਿਮਾਂਡ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮਾਨਯੋਗ ਅਦਾਲਤ ਵੱਲੋਂ ਹੋਰ ਪੁੱਛ ਗਿੱਛ ਲਈ ਉਸ ਦਾ ਦੋ ਦਿਨ ਦਾ ਰਿਮਾਂਡ ਪੰਜੋਲ ਕੀਤਾ ਗਿਆ ਹੈ।