ਵੱਡੀ ਖ਼ਬਰ: PM ਮੋਦੀ ਨੂੰ ਮਿਲਿਆ ਨਵਾਂ ਬੌਸ, ਪੜ੍ਹੋ ਕੌਣ?
ਨਵੀਂ ਦਿੱਲੀ, 20 ਜਨਵਰੀ 2026- ਭਾਜਪਾ ਨੂੰ ਅੱਜ ਨਵਾਂ ਕੌਮੀ ਪ੍ਰਧਾਨ ਮਿਲ ਗਿਆ ਹੈ। ਜਾਣਕਾਰੀ ਦੇ ਮੁਤਾਬਕ ਨਿਤਿਨ ਨਬੀਨ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵੱਖ-ਵੱਖ ਸੂਬਿਆਂ ਦੇ ਮੰਤਰੀਆਂ ਅਤੇ ਹੋਰ ਵੱਡੇ ਲੀਡਰਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ ਜਿੱਥੇ ਲੋਕ ਜੋ ਸੋਚਦੇ ਹਨ, ਉਹ ਬਣ ਜਾਂਦੇ ਹਨ, ਮੇਰੇ ਵਰਗੇ ਲੋਕ ਪ੍ਰਧਾਨ ਮੰਤਰੀ ਵੀ ਇਸੇ ਪਾਰਟੀ ਵਿੱਚ ਬਣੇ ਹਨ।
ਉਹਨਾਂ ਨੇ ਕਿਹਾ ਕਿ ਭਾਜਪਾ ਵਿੱਚ ਉਹ ਤੀਜੀ ਵਾਰ ਪ੍ਰਧਾਨ ਮੰਤਰੀ ਹਨ, 50 ਸਾਲ ਦੀ ਛੋਟੀ ਉਮਰ ਵਿੱਚ ਮੁੱਖ ਮੰਤਰੀ ਬਣੇ ਅਤੇ ਲਗਭਗ 25 ਸਾਲ ਤੱਕ ਸਰਕਾਰ ਚਲਾਈ। ਮੋਦੀ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਭਾਜਪਾ ਦਾ ਵਰਕਰ ਹਾਂ। ਸਾਡੀ ਲੀਡਰਸ਼ਿਪ ਪਰੰਪਰਾਵਾਂ 'ਤੇ ਅਧਾਰਤ ਹੈ, ਤਜਰਬੇ ਨਾਲ ਭਰਪੂਰ ਹੈ ਅਤੇ ਸੰਗਠਨ ਨੂੰ ਜਨਤਕ ਸੇਵਾ ਅਤੇ ਰਾਸ਼ਟਰੀ ਸੇਵਾ ਦੀ ਭਾਵਨਾ ਨਾਲ ਅੱਗੇ ਲੈ ਕੇ ਜਾਂਦੀ ਹੈ।
ਮੋਦੀ ਨੇ ਆਪਣੇ ਭਾਸ਼ਣ ਦੌਰਾਨ ਅਟਲ ਬਿਹਾਰੀ ਵਾਜਪਾਈ ਤੋਂ ਇਲਾਵਾ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਇਹਨਾਂ ਵੱਡੇ ਲੀਡਰਾਂ ਨੇ ਲਈ ਬਹੁਤ ਕੰਮ ਕੀਤਾ ਅਤੇ ਭਾਜਪਾ ਨੇ ਇਹਨਾਂ ਨੂੰ ਜ਼ੀਰੋ ਤੋਂ ਸਿਖਰ ਤੱਕ ਪਹੁੰਚਾਇਆ। ਮੋਦੀ ਨੇ ਆਪਣੇ ਭਾਸ਼ਣ ਦੌਰਾਨ ਬੜੀ ਵੱਖਰੀ ਅਤੇ ਅਜੀਬ ਗੱਲ ਕਹੀ ਕਿ ਉਸਨੂੰ ਵੀ ਨਵਾਂ ਬੌਸ ਮਿਲ ਗਿਆ ਹੈ।
ਨਿਤਿਨ ਨਬੀਨ ਜਿਹੜੇ ਕਿ ਇਸ ਵੇਲੇ ਹੁਣ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਬਣਾਏ ਗਏ ਹਨ, ਉਹਨਾਂ ਨੂੰ ਮੋਦੀ ਨੇ ਆਪਣਾ ਨਵਾਂ ਬੌਸ ਦੱਸਿਆ। ਦੱਸ ਦਈਏ ਕਿ ਮੋਦੀ ਵੀ ਭਾਜਪਾ ਦੇ ਵਰਕਰ ਹਨ ਅਤੇ ਇੱਕ ਵਰਕਰ ਦੇ ਤੌਰ 'ਤੇ ਉਹਨਾਂ ਨੇ ਨਿਤਿਨ ਨਬੀਨ ਨੂੰ ਆਪਣਾ ਬੌਸ ਦੱਸਿਆ ਹੈ। ਨਿਤਿਨ ਨਵੀਨ ਦੀ ਤਾਜਪੋਸ਼ੀ ਵੇਲੇ ਅਮਿਤ ਸ਼ਾਹ ਨੇ ਕਿਹਾ ਕਿ ਨਿਤਿਨ ਦੀ ਅਗਵਾਈ ਵਿੱਚ ਭਾਜਪਾ ਹੋਰ ਮਜ਼ਬੂਤ ਹੋਵੇਗੀ।
ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਜੇਪੀ ਨੱਡਾ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਕਈ ਸੂਬਿਆਂ ਵਿੱਚ ਸਰਕਾਰਾਂ ਬਣਾਈਆਂ ਅਤੇ ਕੇਂਦਰ ਵਿੱਚ ਦੂਜੀ ਵਾਰ ਸਰਕਾਰ ਵੀ ਇਹਨਾਂ ਦੇ ਕਾਰਜਕਾਲ ਦੌਰਾਨ ਹੀ ਬਣੀ। ਦੇਸ਼ ਦੇ ਲੱਖਾਂ ਵਰਕਰਾਂ ਨੇ ਸਖਤ ਮਿਹਨਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਇਆ।