ਐੱਸਐੱਸਸੀ ਬਟਾਲਾ ਨੇ ਪੁਲਿਸ ਲਾਈਨ ਬਟਾਲਾ ਵਿਖੇ ਪੁਲਿਸ ਫੋਰਸ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੇ ਦਿਸ਼ਾ-ਨਿਰਦੇਸ਼
ਕਰੀਬ 1800 ਪੁਲਿਸ ਅਫਸਰ/ਕਰਮਚਾਰੀ ਚੋਣਾਂ ਡਿਊਟੀ ਵਿੱਚ ਤਾਇਨਾਤ
ਰੋਹਿਤ ਗੁਪਤਾ
ਬਟਾਲਾ, 12 ਦਸੰਬਰ ਪੰਜਾਬ ਵਿੱਚ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆ ਚੋਣਾਂ ਦੇ ਸਬੰਧ ਵਿੱਚ ਡੀ.ਜੀ.ਪੀ ਪੰਜਾਬ, ਡੀ.ਆਈ.ਜੀ ਬਾਰਡਰ ਰੇਂਜ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ਼੍ਰੀ ਮਹਿਤਾਬ ਸਿੰਘ, ਐੱਸ.ਐੱਸ.ਪੀ.ਬਟਾਲਾ ਵੱਲੋਂ ਪੁਲਿਸ ਲਾਈਨ ਬਟਾਲਾ ਵਿਖੇ ਸ੍ਰੀ ਸੰਦੀਪ ਵਡੇਰਾ ਐਸ.ਪੀ.ਡੀ.ਬਟਾਲਾ ਦੀ ਸੁਪਰਵਿਜਨ ਹੇਠ, ਪੁਲਿਸ ਜਿਲਾ ਬਟਾਲਾ ਨਾਲ ਸਬੰਧਤ ਬਲਾਕ ਬਟਾਲਾ ਸ਼ਹਿਰੀ, ਫਤਿਹਗੜ ਚੂੜੀਆ, ਸ੍ਰੀ ਹਰਗੋਬਿੰਦਪੁਰ, ਡੇਰਾ ਬਾਬਾ ਨਾਨਕ, ਕਾਦੀਆਂ ਅਤੇ ਧਾਰੀਵਾਲ (ਜਿਲਾ ਗੁਰਦਾਸਪੁਰ) ਦੇ ਪੋਲਿੰਗ ਸਟੇਸ਼ਨਾ ਪਰ ਲੱਗੀ ਫੋਰਸ, ਪੋਲਿੰਗ ਸਟੇਸ਼ਨਾ ਨਾਲ ਸਬੰਧਤ ਪੈਟਰੋਲਿੰਗ ਪਾਰਟੀਆ, ਚੌਂਕੀ ਇੰਚਾਰਜ, ਮੁੱਖ ਅਫਸਰ ਥਾਣਾ ਅਤੇ ਗਜਟਿਡ ਅਫਸਰਾਂ ਦੀ ਚੋਣ ਡਿਊਟੀ ਸਬੰਧੀ ਰਿਹਰਸਲ ਅਤੇ ਮੀਟਿੰਗ ਕੀਤੀ ਗਈ।
ਰਿਹਰਸਲ ਸਮੇਂ ਚੋਣ ਕਮਿਸ਼ਨ ਅਤੇ ਸੀਨੀਅਰ ਅਫਸਰਾਂ ਵੱਲੋ ਜਾਰੀ ਹੋਈਆ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ ਤਾਂ ਜੋ ਚੋਣਾਂ ਨੂੰ ਨਿਰਪੱਖ ਅਤੇ ਨਿਰਵਿਘਨ ਢੰਗ ਨਾਲ ਮੁਕੰਮਲ ਕਰਵਾਇਆ ਜਾ ਸਕੇ।
ਐੱਸ.ਐੱਸ.ਪੀ.ਬਟਾਲਾ ਮਹਿਤਾਬ ਸਿੰਘ ਨੇ ਦੱਸਿਆ ਕਿ ਪੁਲਿਸ ਜਿਲਾ ਬਟਾਲਾ ਦੇ ਨਾਲ ਸਬੰਧਤ ਕੁੱਲ 06 ਬਲਾਕਾਂ ਦੇ ਪਿੰਡਾਂ, ਕੁੱਲ 435 ਪੋਲਿੰਗ ਲੋਕੇਸ਼ਨਾਂ 'ਤੇ ਪੋਲਿੰਗ ਮਿਤੀ 14 ਦਸੰਬਰ ਨੂੰ ਸਵੇਰੇ 08:00 ਵਜੇ ਤੋ ਸ਼ਾਮ 04:00 ਵਜੇ ਤੱਕ ਹੋਣਾ ਹੈ। ਇਸ ਡਿਊਟੀ ਲਈ ਕਰੀਬ 1800 ਪੁਲਿਸ ਅਫਸਰ/ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਨ ਲਈ ਕਰੀਬ 24 ਪੈਟਰੋਲਿੰਗ ਪਾਰਟੀਆ ਲਗਾਈਆਂ ਗਈਆਂ ਹਨ ਜੋ 24 ਘੰਟੇ ਏਰੀਆ ਵਿੱਚ ਰਹਿ ਕੇ ਆਪਣੇ-ਆਪਣੇ ਪੋਲਿੰਗ ਸਟੇਸ਼ਨ ਕਵਰ ਕਰਨਗੇ। ਇਹਨਾਂ ਪੈਟਰੋਲਿੰਗ ਪਾਰਟੀਆਂ ਨੂੰ ਕੈਨਸ਼ੀਲਡਾ, ਵਾਇਰਲੈੱਸ ਸੈੱਟ, ਡੰਡੇ ਅਤੇ ਪਬਲਿਕ ਐਡਰੈੱਸ ਸਿਸਟਮ ਆਦਿ ਨਾਲ ਲੈੱਸ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਸਮੁੱਚੀ ਬਟਾਲਾ ਪੁਲਿਸ, ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆ ਚੋਣਾਂ ਮੁਸਤੈਦੀ ਅਤੇ ਇਮਾਨਦਾਰੀ ਨਾਲ ਕਰਦੇ ਹੋਏ ਨਿਰਪੱਖ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ।