ਰਾਜ੍ ਸਭਾ ਮੈਂਬਰ Rajinder Gupta ਨੂੰ Ministry of Finance ਦੀ Consultative Committee ਵਿਚ ਕੀਤਾ ਗਿਆ ਨਾਮਜ਼ਦ
ਇਸ ਤੋਂ ਪਹਿਲਾਂ Parliamentary Committee on Labour, Textiles & Skill Development ਦੇ ਮੈਂਬਰ ਹਨ
ਬਾਬੂਸ਼ਾਹੀ ਨਿਊਜ਼ Newtwork
ਨਵੀਂ ਦਿੱਲੀ, 5 ਦਸੰਬਰ 2025:
ਭਾਰਤ ਸਰਕਾਰ ਦੇ Ministry of Parliamentary Affairs ਵੱਲੋਂ ਅੱਜ ਜਾਰੀ ਨੋਟੀਫਿਕੇਸ਼ਨ ਮੁਤਾਬਕ, ਰਾਜ੍ਯ ਸਭਾ ਮੈਂਬਰ Rajinder Gupta ਨੂੰ Consultative Committee for the Ministry of Finance ਵਿਚ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਇਹ ਕਮੇਟੀ ਵਿੱਤ ਮੰਤਰਾਲੇ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ’ਤੇ ਸਲਾਹ ਦਿੰਦੀ ਹੈ।
Rajinder Gupta Parliamentary Committee on Labour, Textiles & Skill Development ਦੇ ਮੈਂਬਰ ਵੀ ਹਨ, ਜਿੱਥੇ ਉਹ ਮਜ਼ਦੂਰ ਭਲਾਈ, ਉਦਯੋਗਿਕ ਨੀਤੀਆਂ ਅਤੇ ਸਕਿੱਲ ਡਿਵੈਲਪਮੈਂਟ ਨਾਲ ਸੰਬੰਧਿਤ ਮੁੱਦਿਆਂ ’ਤੇ ਸਰਗਰਮ ਭੂਮਿਕਾ ਨਿਭਾ ਰਹੇ ਹਨ।
Finance Ministry ਦੀ Consultative Committee ਵਿਚ ਸ਼ਾਮਲ ਹੋਣ ਨਾਲ Gupta ਹੁਣ ਵਿੱਤੀ ਨੀਤੀਆਂ, ਆਰਥਿਕ ਸੁਧਾਰਾਂ ਅਤੇ ਬਜਟ ਨਾਲ ਜੁੜੇ ਕੌਮੀ ਮੁੱਦਿਆਂ ’ਤੇ ਹੋਣ ਵਾਲੀ ਚਰਚਾ ਦਾ ਹਿੱਸਾ ਹੋਣਗੇ।
ਮੰਤਰਾਲਾ ਨੇ ਕਿਹਾ ਕਿ ਅਗਲੀ ਮੀਟਿੰਗਾਂ ਅਤੇ ਏਜੰਡੇ ਨਾਲ ਸੰਬੰਧਿਤ ਜਾਣਕਾਰੀ ਜਲਦ ਜਾਰੀ ਕੀਤੀ ਜਾਵੇਗੀ।