LUDHIANA : ਲੁੱਟ ਖੋਹ ਮਾਮਲਿਆਂ ਵਿੱਚ ਸ਼ਾਮਿਲ ਤਿੰਨ ਜਣੇ ਸਮਾਨ ਸਮੇਤ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 12 ਦਸੰਬਰ 2025
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ IPS ਅਤੇ ਰਪਿੰਦਰ ਸਿੰਘ IPS ਡਿਪਟੀ ਕਮਿਸ਼ਨਰ ਪੁਲਿਸ ਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁੱਟਾਂ ਖੋਹਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸਮੀਰ ਵਰਮਾ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਨ-1 ਜਿਲ੍ਹਾ ਲੁਧਿਆਣਾ ਅਤੇ ਕਿੰਕਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਸਬ-ਡਵੀਜ਼ਨ ਉੱਤਰੀ ਲੁਧਿਆਣਾ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਅਨੁਸਾਰ ਇੰਸਪੈਕਟਰ ਹਰਸਵੀਰ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਸਬ ਇੰਸਪੈਕਟਰ ਜਿੰਦਰ ਲਾਲ ਸਿੱਧੂ ਇੰਚਾਰਜ ਚੌਂਕੀ ਐਲਡੀਕੇ ਲੁਧਿਆਣਾ ਦੀ ਟੀਮ ਸ.ਬ. ਜਤਿੰਦਰ ਕੁਮਾਰ ਵੱਲੋਂ ਕਮਲ ਕਲੋਨੀ ਲੁਧਿਆਣਾ ਪਾਸੋਂ ਕੁੱਲ 09 ਮੋਬਾਈਲ ਵੱਖ-ਵੱਖ ਮਾਰਕਾ ਅਤੇ (02) ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਅਤੇ ਮੋਟਰਸਾਈਕਲ ਟੀ.ਵੀ.ਐਸ ਬਿਨਾਂ ਨੰਬਰੀ ਅਤੇ ਇੱਕ ਲੋਹੇ ਦਾ ਦਾਹ ਮੁਖਬਰੀ ਦੀ ਇਤਲਾਹ 'ਤੇ ਮੁਕੱਦਮਾ ਨੰਬਰ-21 ਮਿਤੀ 11.12.2025 /ਧਾਰਾ 379, 382, 34 ਆਈ.ਪੀ.ਸੀ. ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ, ਜਿਸ ਵਿੱਚ ਦੋਸ਼ੀ ਕੰਤਨ ਕੁਮਾਰ ਉਰਫ ਕੇਤੂ ਪੁੱਤਰ ਜੋਗਿੰਦਰ ਕੁਮਾਰ ਵਾਸੀ ਬੈਂਕ ਸਾਈਡ ਗਿਨ ਲੈਂਡ ਸਕੂਲ, ਗਲੀ ਨੰਬਰ-04 ਅਮਨ ਨਗਰ ਲੁਧਿਆਣਾ, ਰਘੂਵੀਰ ਕੁਮਾਰ ਪੁੱਤਰ ਵਿਨੋਦ ਸਾਹਨੀ ਵਾਸੀ ਮਕਾਨ ਨੰਬਰ-101 ਗਲੀ ਨੰਬਰ-01 ਪੀਰ ਮੁਹੱਲਾ ਸਲੇਮ ਟਾਬਰੀ ਲੁਧਿਆਣਾ ਅਤੇ ਕਾਮਦੇਵ ਪੁੱਤਰ ਵਿਨੋਦ ਸਾਹਨੀ ਵਾਸੀ ਮਕਾਨ ਨੰਬਰ-101 ਗਲੀ ਨੰਬਰ-1, ਪੀਰੁ ਮੁਹੱਲਾ ਸਲੇਮ ਟਾਬਰੀ ਲੁਧਿਆਣਾ ਨੂੰ ਮਿਤੀ 11.12.2025 ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਉਕਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਵੱਲੋਂ ਹੋਰ ਕੀਤੀਆਂ ਵਾਰਦਾਤਾਂ ਬਾਰੇ ਪਤਾ ਕੀਤਾ ਜਾਵੇਗਾ।