ਯਾਤਰੀਆਂ ਲਈ ਜ਼ਰੂਰੀ ਖ਼ਬਰ: 1 ਦਸੰਬਰ ਤੋਂ 3 ਮਾਰਚ ਤੱਕ 'ਰੱਦ' ਰਹਿਣਗੀਆਂ ਇਹ 24 ਟਰੇਨਾਂ, ਦੇਖੋ ਪੂਰੀ List
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 18 ਨਵੰਬਰ, 2025 : ਉੱਤਰੀ ਭਾਰਤ ਵਿੱਚ ਠੰਢ ਦਾ ਪ੍ਰਕੋਪ ਵਧਦਿਆਂ ਹੀ ਭਾਰਤੀ ਰੇਲਵੇ ਨੇ ਯਾਤਰੀਆਂ ਲਈ ਇੱਕ ਅਹਿਮ ਸੂਚਨਾ ਜਾਰੀ ਕੀਤੀ ਹੈ। ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਪੂਰਬ ਮੱਧ ਰੇਲਵੇ ਯਾਨੀ ECR ਨੇ 1 ਦਸੰਬਰ ਤੋਂ 3 ਮਾਰਚ ਤੱਕ ਕੁੱਲ 24 ਟਰੇਨਾਂ ਨੂੰ ਰੱਦ ਕਰਨ ਦਾ ਵੱਡਾ ਫੈਸਲਾ ਲਿਆ ਹੈ। ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਰੇਲਵੇ ਨੇ ਇਹ ਕਦਮ ਚੁੱਕਿਆ ਹੈ, ਕਿਉਂਕਿ ਧੁੰਦ ਕਾਰਨ ਟਰੇਨਾਂ ਦਾ ਸਮੇਂ ਸਿਰ ਚੱਲਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਧੁੰਦ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ
ਜਿਵੇਂ-ਜਿਵੇਂ ਤਾਪਮਾਨ ਡਿੱਗ ਰਿਹਾ ਹੈ, ਸੰਘਣੀ ਧੁੰਦ ਰੇਲ ਆਵਾਜਾਈ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਇਸੇ ਸਥਿਤੀ ਨੂੰ ਦੇਖਦੇ ਹੋਏ ਰੇਲਵੇ ਨੇ ਪਹਿਲਾਂ ਹੀ ਕਮਰ ਕੱਸ ਲਈ ਹੈ। ECR ਵੱਲੋਂ ਜਾਰੀ ਲਿਸਟ ਵਿੱਚ ਹਾਵੜਾ, ਦਿੱਲੀ, ਅੰਮ੍ਰਿਤਸਰ, ਕੋਲਕਾਤਾ ਅਤੇ ਗੁਹਾਟੀ ਜਾਣ ਵਾਲੀਆਂ ਕਈ ਪ੍ਰਮੁੱਖ ਟਰੇਨਾਂ ਸ਼ਾਮਲ ਹਨ।
ਇਹ 24 ਟਰੇਨਾਂ ਰਹਿਣਗੀਆਂ ਪੂਰੀ ਤਰ੍ਹਾਂ ਰੱਦ
ਰੇਲਵੇ ਵੱਲੋਂ ਜਾਰੀ ਸੂਚੀ ਅਨੁਸਾਰ, ਰੱਦ ਕੀਤੀਆਂ ਗਈਆਂ ਟਰੇਨਾਂ ਅਤੇ ਉਨ੍ਹਾਂ ਦੀਆਂ ਤਾਰੀਖਾਂ ਦਾ ਵੇਰਵਾ ਇਸ ਪ੍ਰਕਾਰ ਹੈ:
1. ਪ੍ਰਯਾਗਰਾਜ-ਮੁਜ਼ੱਫਰਪੁਰ ਰੂਟ: ਟਰੇਨ ਨੰਬਰ 14112 ਅਤੇ 14111 ਪ੍ਰਯਾਗਰਾਜ ਜੰਕਸ਼ਨ-ਮੁਜ਼ੱਫਰਪੁਰ ਐਕਸਪ੍ਰੈਸ 1 ਦਸੰਬਰ ਤੋਂ 25 ਫਰਵਰੀ ਤੱਕ ਨਹੀਂ ਚੱਲਣਗੀਆਂ।
2. ਝਾਂਸੀ-ਕੋਲਕਾਤਾ ਰੂਟ: ਟਰੇਨ ਨੰਬਰ 22198 ਵੀਰਾਂਗਨਾ ਲਕਸ਼ਮੀਬਾਈ-ਕੋਲਕਾਤਾ ਐਕਸਪ੍ਰੈਸ 5 ਦਸੰਬਰ ਤੋਂ 27 ਫਰਵਰੀ ਤੱਕ ਅਤੇ ਟਰੇਨ ਨੰਬਰ 22197 ਕੋਲਕਾਤਾ-ਵੀਰਾਂਗਨਾ ਲਕਸ਼ਮੀਬਾਈ ਐਕਸਪ੍ਰੈਸ 7 ਦਸੰਬਰ ਤੋਂ 1 ਮਾਰਚ ਤੱਕ ਰੱਦ ਰਹੇਗੀ।
3, ਹਾਵੜਾ-ਦੇਹਰਾਦੂਨ ਰੂਟ: ਟਰੇਨ ਨੰਬਰ 12327 ਹਾਵੜਾ-ਦੇਹਰਾਦੂਨ ਉਪਾਸਨਾ ਐਕਸਪ੍ਰੈਸ 2 ਦਸੰਬਰ ਤੋਂ 27 ਫਰਵਰੀ ਤੱਕ ਅਤੇ ਟਰੇਨ ਨੰਬਰ 12328 ਦੇਹਰਾਦੂਨ-ਹਾਵੜਾ ਉਪਾਸਨਾ ਐਕਸਪ੍ਰੈਸ 3 ਦਸੰਬਰ ਤੋਂ 28 ਫਰਵਰੀ ਤੱਕ ਰੱਦ ਰਹੇਗੀ।
4. ਮਾਲਦਾ-ਦਿੱਲੀ ਰੂਟ: ਟਰੇਨ ਨੰਬਰ 14003 ਮਾਲਦਾ ਟਾਊਨ-ਨਵੀਂ ਦਿੱਲੀ ਐਕਸਪ੍ਰੈਸ 6 ਦਸੰਬਰ ਤੋਂ 28 ਫਰਵਰੀ ਤੱਕ ਅਤੇ ਟਰੇਨ ਨੰਬਰ 14004 ਨਵੀਂ ਦਿੱਲੀ-ਮਾਲਦਾ ਟਾਊਨ ਐਕਸਪ੍ਰੈਸ 4 ਦਸੰਬਰ ਤੋਂ 26 ਫਰਵਰੀ ਤੱਕ ਨਹੀਂ ਚੱਲੇਗੀ।
5. ਬਰੌਨੀ-ਅੰਬਾਲਾ ਰੂਟ: ਟਰੇਨ ਨੰਬਰ 14523 ਬਰੌਨੀ-ਅੰਬਾਲਾ ਹਰੀਹਰ ਐਕਸਪ੍ਰੈਸ 4 ਦਸੰਬਰ ਤੋਂ 26 ਫਰਵਰੀ ਤੱਕ ਅਤੇ ਟਰੇਨ ਨੰਬਰ 14524 ਅੰਬਾਲਾ-ਬਰੌਨੀ ਹਰੀਹਰ ਐਕਸਪ੍ਰੈਸ 2 ਦਸੰਬਰ ਤੋਂ 24 ਫਰਵਰੀ ਤੱਕ ਰੱਦ ਰਹੇਗੀ।
6. ਅੰਮ੍ਰਿਤਸਰ-ਪੂਰਨੀਆ ਰੂਟ: ਟਰੇਨ ਨੰਬਰ 14617 ਪੂਰਨੀਆ ਕੋਰਟ-ਅੰਮ੍ਰਿਤਸਰ ਜਨਸੇਵਾ ਐਕਸਪ੍ਰੈਸ 3 ਦਸੰਬਰ ਤੋਂ 2 ਮਾਰਚ ਤੱਕ ਅਤੇ ਟਰੇਨ ਨੰਬਰ 14618 ਅੰਮ੍ਰਿਤਸਰ-ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ 1 ਦਸੰਬਰ ਤੋਂ 28 ਫਰਵਰੀ ਤੱਕ ਪਟੜੀਆਂ 'ਤੇ ਨਹੀਂ ਦੌੜੇਗੀ।
7. ਚੰਡੀਗੜ੍ਹ-ਡਿਬਰੂਗੜ੍ਹ ਰੂਟ: ਟਰੇਨ ਨੰਬਰ 15903 ਡਿਬਰੂਗੜ੍ਹ-ਚੰਡੀਗੜ੍ਹ ਐਕਸਪ੍ਰੈਸ 1 ਦਸੰਬਰ ਤੋਂ 27 ਫਰਵਰੀ ਤੱਕ ਅਤੇ ਟਰੇਨ ਨੰਬਰ 15904 ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ 3 ਦਸੰਬਰ ਤੋਂ 1 ਮਾਰਚ ਤੱਕ ਰੱਦ ਰਹੇਗੀ।
8. ਗਯਾ-ਕਾਮਾਖਿਆ ਰੂਟ: ਟਰੇਨ ਨੰਬਰ 15620 ਕਾਮਾਖਿਆ-ਗਯਾ ਐਕਸਪ੍ਰੈਸ 1 ਦਸੰਬਰ ਤੋਂ 23 ਫਰਵਰੀ ਤੱਕ ਅਤੇ ਟਰੇਨ ਨੰਬਰ 15619 ਗਯਾ-ਕਾਮਾਖਿਆ ਐਕਸਪ੍ਰੈਸ 2 ਦਸੰਬਰ ਤੋਂ 24 ਫਰਵਰੀ ਤੱਕ ਰੱਦ ਰਹੇਗੀ।
9. ਆਨੰਦ ਵਿਹਾਰ-ਕਾਮਾਖਿਆ ਰੂਟ: ਟਰੇਨ ਨੰਬਰ 15621 ਕਾਮਾਖਿਆ-ਆਨੰਦ ਵਿਹਾਰ ਐਕਸਪ੍ਰੈਸ 4 ਦਸੰਬਰ ਤੋਂ 26 ਫਰਵਰੀ ਤੱਕ ਅਤੇ ਟਰੇਨ ਨੰਬਰ 15622 ਆਨੰਦ ਵਿਹਾਰ-ਕਾਮਾਖਿਆ ਐਕਸਪ੍ਰੈਸ 5 ਦਸੰਬਰ ਤੋਂ 27 ਫਰਵਰੀ ਤੱਕ ਨਹੀਂ ਚੱਲੇਗੀ।
10. ਹਟੀਆ-ਆਨੰਦ ਵਿਹਾਰ ਰੂਟ: ਟਰੇਨ ਨੰਬਰ 12873 ਹਟੀਆ-ਆਨੰਦ ਵਿਹਾਰ ਐਕਸਪ੍ਰੈਸ 1 ਦਸੰਬਰ ਤੋਂ 26 ਫਰਵਰੀ ਤੱਕ ਅਤੇ ਟਰੇਨ ਨੰਬਰ 12874 ਆਨੰਦ ਵਿਹਾਰ-ਹਟੀਆ ਐਕਸਪ੍ਰੈਸ 2 ਦਸੰਬਰ ਤੋਂ 27 ਫਰਵਰੀ ਤੱਕ ਰੱਦ ਰਹੇਗੀ।
11. ਸੰਤਰਾਗਾਛੀ-ਆਨੰਦ ਵਿਹਾਰ ਰੂਟ: ਟਰੇਨ ਨੰਬਰ 22857 ਸੰਤਰਾਗਾਛੀ-ਆਨੰਦ ਵਿਹਾਰ ਐਕਸਪ੍ਰੈਸ 1 ਦਸੰਬਰ ਤੋਂ 2 ਮਾਰਚ ਤੱਕ ਅਤੇ ਟਰੇਨ ਨੰਬਰ 22858 ਆਨੰਦ ਵਿਹਾਰ-ਸੰਤਰਾਗਾਛੀ ਐਕਸਪ੍ਰੈਸ 2 ਦਸੰਬਰ ਤੋਂ 3 ਮਾਰਚ ਤੱਕ ਰੱਦ ਰਹੇਗੀ।
12. ਟਾਟਾ-ਅੰਮ੍ਰਿਤਸਰ ਰੂਟ: ਟਰੇਨ ਨੰਬਰ 18103 ਟਾਟਾ-ਅੰਮ੍ਰਿਤਸਰ ਐਕਸਪ੍ਰੈਸ 1 ਦਸੰਬਰ ਤੋਂ 25 ਫਰਵਰੀ ਤੱਕ ਅਤੇ ਟਰੇਨ ਨੰਬਰ 18104 ਅੰਮ੍ਰਿਤਸਰ-ਟਾਟਾ ਐਕਸਪ੍ਰੈਸ 3 ਦਸੰਬਰ ਤੋਂ 27 ਫਰਵਰੀ ਤੱਕ ਰੱਦ ਰਹੇਗੀ।