ਰਾਣਾ ਗੁਰਜੀਤ ਸਿੰਘ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਗੁਰਦੁਆਰਾ ਬੇਬੇ ਨਾਨਕੀ ਜੀ, ਸੁਲਤਾਨਪੁਰ ਲੋਧੀ ਵਿਖੇ ਭਰੀ ਗਈ ਹਾਜ਼ਰੀ
ਸੁਲਤਾਨਪੁਰ ਲੋਧੀ 6 ਨਵੰਬਰ,2025 ਰਾਣਾ ਗੁਰਜੀਤ ਸਿੰਘ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਗੁਰਦੁਆਰਾ ਬੇਬੇ ਨਾਨਕੀ ਜੀ, ਸੁਲਤਾਨਪੁਰ ਲੋਧੀ ਵਿਖੇ ਹਾਜ਼ਰੀ ਭਰੀ।
ਇਸ ਪਵਿਤਰ ਦਰਸ਼ਨ ਦੌਰਾਨ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਨਿਮਰਤਾ ਸਹਿਤ ਮੱਥਾ ਟੇਕ ਕੇ ਅਸੀਸਾਂ ਪ੍ਰਾਪਤ ਕੀਤੀਆਂ ਅਤੇ ਗੁਰਮਤਿ ਰੌਸ਼ਨੀ ਨਾਲ ਪ੍ਰੇਰਿਤ ਹੋ ਕੇ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਅਨੁਸਾਰ ਇਕਤਾ, ਪਿਆਰ ਅਤੇ ਸੇਵਾ ਦੇ ਰਾਹ ‘ਤੇ ਤੁਰਨ ਦੀ ਅਪੀਲ ਕੀਤੀ।
ਰਾਣਾ ਗੁਰਜੀਤ ਸਿੰਘ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਸ ਮੌਕੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਰੀ ਮਨੁੱਖਤਾ ਲਈ ਪ੍ਰੇਰਣਾਦਾਇਕ ਮਾਰਗ ਹੈ, ਜੋ ਸਾਨੂੰ ਆਪਸੀ ਪਿਆਰ, ਨਿਮਰਤਾ ਅਤੇ ਸੱਚ ਦੀ ਰਾਹੀਂ ਜੀਵਨ ਜੀਊਣ ਦੀ ਸਿੱਖਿਆ ਦਿੰਦੀ ਹੈ।
ਦੋਵੇਂ ਆਗੂਆਂ ਨੇ ਸੁਲਤਾਨਪੁਰ ਲੋਧੀ ਦੀ ਇਹ ਪਵਿਤਰ ਧਰਤੀ, ਜਿੱਥੇ ਗੁਰੂ ਨਾਨਕ ਦੇਵ ਜੀ ਨੇ “ਸਚ ਦੀ ਰੋਜ਼ੀ” ਦਾ ਸੰਦੇਸ਼ ਦਿੱਤਾ ਸੀ, ਸਦਾ ਹੀ ਮਨੁੱਖਤਾ ਦੇ ਉਚਾਰਣ ਦਾ ਕੇਂਦਰ ਰਹੀ ਹੈ। ਇਸ ਧਰਤੀ ਨਾਲ ਹਰ ਸਿੱਖ ਦਾ ਰੂਹਾਨੀ ਨਾਤਾ ਜੁੜਿਆ ਹੋਇਆ ਹੈ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਸਥਾਨਕ ਸੰਗਤਾਂ ਤੇ ਸੇਵਾਦਾਰਾਂ ਨੇ ਦੋਵੇਂ ਆਗੂਆਂ ਦਾ ਸਵਾਗਤ ਕੀਤਾ ਤੇ ਗੁਰਮਤਿ ਕੀਰਤਨ ਰਾਹੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ।
ਦੋਵੋ ਆਗੂਆਂ ਨੇ ਸਭ ਨੂੰ ਮਨੁੱਖਤਾ ਦੀ ਸੇਵਾ, ਸੱਚਾਈ ਤੇ ਪ੍ਰੇਮ ਭਾਵਨਾ ਨਾਲ ਜੀਵਨ ਬਿਤਾਉਣ ਦੀ ਪ੍ਰੇਰਣਾ ਦਿੱਤੀ, ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਅਸਲ ਸੁਨੇਹੇ ਨੂੰ ਅਮਲ ਵਿੱਚ ਲਿਆਇਆ ਜਾ ਸਕੇ।