ਲੁਧਿਆਣਾ: ਵਿਜੀਲੈਂਸ ਜਾਗਰੂਕ ਕੈਂਪ ਲਾਇਆ
ਸੁਖਮਿੰਦਰ ਭੰਗੂ
ਲੁਧਿਆਣਾ 1 ਨਵੰਬਰ 2025- ਵਿਜੀਲੈਂਸ ਅਵੇਅਰਨੈੱਸ ਹਫਤੇ ਦੇ ਚੱਲਦਿਆਂ ਰੁਪਿੰਦਰ ਕੌਰ ਸਰਾ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਰੇਂਜ ਲੁਧਿਆਣਾ ਅਤੇ ਵਿਜੀਲੈਂਸ ਬਿਊਰੋ, ਅ.ਅ.ਸ਼ਾਖਾ, ਲੁਧਿਆਣਾ ਵਲੋਂ ਇੰਡਸਟਰੀਅਲ Apex Chamber of Commerce & Industry (Pb.) ਲੁਧਿਆਣਾ ਦੇ ਮੈਂਬਰਾਂ ਅਤੇ ਹੋਰ ਪ੍ਰਾਈਵੇਟ ਵਿਅਕਤੀਆਂ ਨਾਲ ਵਿਸਥਾਰ ਨਾਲ ਮੀਟਿੰਗ ਕੀਤੀ ਗਈ ਅਤੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਇਲਾਵਾ ਡੀ.ਏ.ਵੀ ਪੁਲਿਸ ਪਬਲਿਕ ਸਕੂਲ ਪੁਲਿਸ ਲਾਇਨ ਲੁਧਿਆਣਾ ਵਿਖੇ ਡੀ.ਈ.ੳ ਲੁਧਿਆਣਾ, ਵੱਖ ਵੱਖ ਸਕੂਲਾਂ ਦੇ ਪ੍ਰਿਸੀਪਲ, ਅਧਿਆਪਕ ਅਤੇ ਪਬਲਿਕ ਨਾਲ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਬੰਧੀ ਸੈਮੀਨਾਰ ਕੀਤਾ ਗਿਆ ਅਤੇ ਵਿਜੀਲੈਂਸ ਅਵੇਅਰਨੈੱਸ ਸਬੰਧੀ ਬੈਨਰ ਅਤੇ ਪੋਸਟਰ ਲਗਾ ਕੇ ਭ੍ਰਿਸਟਾਚਾਰ ਰੋਕਣ ਸਬੰਧੀ ਜਾਗਰੂਕ ਕੀਤਾ ਗਿਆ। ਗੌਰਮਿੰਟ ਕਾਲਜ ਲੁਧਿਆਣਾ ਵਿਖੇ ਇੰਦਰਪਾਲ ਸਿੰਘ, ਉੱਪ ਕਪਤਾਨ ਪੁਲਿਸ ਅਤੇ ਸਾਥੀ ਕ੍ਰਮਚਾਰੀਆਂ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੁਕਤਾ ਸਬੰਧੀ ਮੀਟਿੰਗ ਕੀਤੀ ਗਈ ਅਤੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਿਜੀਲੈਂਸ ਅਵੇਅਰਨੈੱਸ ਸਬੰਧੀ ਬੈਨਰ ਅਤੇ ਪੋਸਟਰ ਲਗਾ ਕੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਜਾਗਰੂਕ ਕੀਤਾ ਗਿਆ।
Indian Council of Agricultural Research, ਪੰਜਾਬ ਐਗਰੀਕਲਚਰ ਯੂਨਿਵਰਸੀਟੀ ਲੁਧਿਆਣਾ ਵਿਖੇ ਕਮਲਪ੍ਰੀਤ ਸਿੰਘ, ਉਪ ਕਪਤਾਨ ਪੁਲਿਸ ਅਤੇ ਸਾਥੀ ਕ੍ਰਮਚਾਰੀਆ ਵੱਲੋ ਭ੍ਰਿਸਟਾਚਾਰ ਵਿਰੋਧੀ ਜਾਗਰੂਕਤਾ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪ੍ਰਿਸੀਪਲ ਮੰਜੂ ਵਾਲਾ, ਖੋਜ ਵਿਗਿਆਨੀ ਅਤੇ ਪ੍ਰਬੰਧਕੀ ਸਟਾਫ ਨੂੰ ਵਿਜੀਲੈਂਸ ਅਵੇਅਰਨੈੱਸ ਸਬੰਧੀ ਬੈਨਰ ਲਗਾ ਕੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਰਿਸ਼ਵਤ ਮੰਗਣ ਜਾਂ ਹਾਸਲ ਕਰਨ ਵਾਲੇ ਅਧਿਕਾਰੀ/ਕ੍ਰਮਚਾਰੀ ਵਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ, ਸਰਕਾਰੀ ਦਸਤਾਵੇਜਾਂ ਵਿੱਚ ਘਪਲੇਬਾਜੀ ਕਰਨ, ਵਿੱਤ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਵਿਜੀਲੈਂਸ ਵਿਭਾਗ ਵਲੋਂ ਜਾਰੀ ਨੰਬਰਾਂ ਤੇ ਸੂਚਨਾ ਦੇਣ ਲਈ ਉਤਸਾਹਿਤ ਕੀਤਾ ਗਿਆ।