ਸਾਬਕਾ ਡੀ ਆਈ ਜੀ ਭੁੱਲਰ ਵਿਰੁਧ CBI ਨੇ ਦਾਖਿਲ ਕੀਤੀ ਐਪਲੀਕੇਸ਼ਨ ਤੇ ਵਿਜੀਲੈਂਸ ਨੇ ਵੀ ਖਿੱਚੀ ਤਿਆਰੀ
CBI ਨੇ ਰਿਮਾਂਡ ਲਈ ਸਵੇਰੇ ਹੀ ਦਾਖਿਲ ਕੀਤੀ ਐਪਲੀਕੇਸ਼ਨ, ਦੁੱਜੇ ਪਾਸੇ ਵਿਜੀਲੈਂਸ ਨੇ ਵੀ ਖਿੱਚੀ ਤਿਆਰੀ 2 ਵਜੇ ਦੇ ਕਰੀਬ ਸੀਬੀਆਈ ਅਦਾਲਤ ਚ ਪੇਸ਼ ਕੀਤਾ ਜਾ ਸਕਦਾ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ
ਰਵੀ ਜੱਖੂ
ਚੰਡੀਗੜ੍ਹ, 1 ਨਵੰਬਰ 2025
ਤੁਹਾਨੂੰ ਦੱਸ ਦਈਏ ਕਿ ਸੀਬੀਆਈ ਦੇ ਵੱਲੋਂ ਆਮਦਨੀ ਤੋਂ ਜਿਆਦਾ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਵਿਜੀਲੈਂਸ ਦੇ ਵੱਲੋਂ ਵੀ ਇਸੇ ਮਾਮਲੇ ਨੂੰ ਆਧਾਰ ਬਣਾਉਂਦੇ ਹੋਏ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਅਤੇ ਕੱਲ ਸ਼ਾਮ ਵਿਜੀਲੈਂਸ ਦੀ ਟੀਮ ਬੁਡੇਲ ਜੇਲ ਵਿਖੇ ਜਿੱਥੇ ਹਰਚਰਨ ਸਿੰਘ ਭੁੱਲਰ ਬੰਦ ਹਨ ਪੁੱਛਕਿੱਚ ਲਈ ਪਹੁੰਚੀ ਸੀ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਿਆ ਸੀ ਕਿ ਅੱਜ ਵਿਜੀਲੈਂਸ ਮੁਅੱਤਲ ਡੀਆਈਜੀ ਹਰਚਰਨ ਭੁੱਲਰ ਦਾ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਸੀ ਜਿਸ ਤੋਂ ਐਨ ਪਹਿਲਾਂ ਸਵੇਰ ਦੇ ਸਮੇਂ ਸੀਬੀਆਈ ਦੇ ਵੱਲੋਂ ਵੀ ਸੀਬੀ ਕੋਰਟ ਵਿਖੇ ਹਰਚਰਨ ਸਿੰਘ ਭੁੱਲਰ ਦਾ ਰਿਮਾਂਡ ਲੈਣ ਨੂੰ ਲੈ ਕੇ ਅਰਜੀ ਦਾਖਲ ਕਰ ਦਿੱਤੀ ਗਈ ਜਿਸ ਦੀ ਸੁਣਵਾਈ 2 ਵਜੇ ਹੋ ਸਕਦੀ ਹੈ, ਸੂਤਰਾਂ ਦੇ ਮੁਤਾਬਕ ਹੁਣ ਇਹ ਮਾਮਲਾ ਜਿੱਥੇ ਇੱਕ ਪਾਸੇ ਹਰਚਰਨ ਭੁੱਲਰ ਦੀ ਜਾਂਚ ਦੇ ਨਾਲ ਜੁੜਿਆ ਹੋਇਆ ਹੈ ਤਾਂ ਦੂਜੇ ਪਾਸੇ ਸੀਬੀਆਈ ਅਤੇ ਵਿਜੀਲੈਂਸ ਦੇ ਵਿਚਕਾਰ ਵੀ ਜਾਂਚ ਨੂੰ ਲੈ ਕੇ ਅਲਗ ਹੀ ਮੋੜ ਲੈਂਦਾ ਦਿਖਾਈ ਦੇ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਰਿਸ਼ਵਤ ਮਾਮਲੇ ਦੇ ਮਿਡਲਮੈਨ "ਕਿਸਨੂੰ" ਨੂੰ ਪਹਿਲਾਂ ਹੀ ਸੀਬੀਆਈ ਨੌ ਦਿਨ ਦੇ ਰਿਮਾਂਡ ਤੇ ਲਿਜਾ ਚੁੱਕੀ ਹੈ ਹਾਲਾਂਕਿ ਹਰਚਰਨ ਭੁੱਲਰ ਦੀ 14 ਦਿਨ ਦੀ ਖਤਮ ਹੋ ਰਹੀ ਨਿਆਇਕ ਹਿਰਾਸਤ ਤੋਂ ਬਾਅਦ ਦੁਬਾਰਾ ਸੀਬੀਆਈ ਦੇ ਵੱਲੋਂ ਕੋਰਟ ਚ ਪੇਸ਼ੀ ਦੇ ਦੌਰਾਨ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ ਸੀ ਪਰ ਜਦੋਂ ਹੀ ਵਿਜੀਲੈਂਸ ਦੀ ਐਂਟਰੀ ਇਸ ਪੂਰੇ ਮਾਮਲੇ ਦੇ ਵਿੱਚ ਹੁੰਦੀ ਹੈ ਤਾਂ ਉਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਵੀ ਜਾਂਚ ਦਾ ਦਾਇਰਾ ਤੇਜ਼ ਕਰ ਦਿੱਤਾ ਜਾਂਦਾ ਹੈ