ਗਵਰਨਰ ਪੰਜਾਬ ਵੱਲੋਂ ਉੱਘੇ ਸਮਾਜ ਸੇਵੀ ਸਤਬੀਰ ਸਿੰਘ ਧਨੋਆ ਦਾ ਸਨਮਾਨ
ਸਮਾਜ ਸੇਵਾ ਲਈ ਸ. ਸਤਵੀਰ ਸਿੰਘ ਧਨੋਆ ਨੂੰ ਗਵਰਨਰ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ
Babushahi Bureau
ਚੰਡੀਗੜ੍ਹ, 15 October 2025 : ਮਨੁੱਖਤਾ ਦੀ ਸੇਵਾ, ਖੂਨ ਦਾਨ ਤੇ ਲੋਕ ਭਲਾਈ ਦੇ ਖੇਤਰ ਵਿੱਚ ਭਰਭੂਰ ਯੋਗਦਾਨ ਲਈ ਮੋਹਾਲੀ ਦੇ ਪ੍ਰਸਿੱਧ ਸਮਾਜ ਸੇਵੀ ਸ. ਸਤਵੀਰ ਸਿੰਘ ਧਨੋਆ ਸਾਬਕਾ ਕੌਸਲਰ ਅਤੇ ਪ੍ਰਧਾਨ ਪੰਜਾਬੀ ਵਿਰਸਾ ਸਭਿਆਚਾਰਕ ,ਵੈਲਫੇਅਰ ਸੁਸਾਇਟੀ ਰਜਿਸਟਰਡ ਨੂੰ ਪੰਜਾਬ ਰਾਜ ਭਵਨ ਵਿੱਚ ਮਾਣਯੋਗ ਗਵਰਨਰ ਪੰਜਾਬ ਸਿਰੀ ਗੁਲਾਬ ਚੰਦ ਕਟਾਰੀਆ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ
ਸ. ਧਨੋਆ ਨੇ ਹੁਣ ਤੱਕ ਲਗਭਗ 11,000 ਯੂਨਿਟ ਖੂਨ ਵੱਖ-ਵੱਖ ਬਲੱਡ ਬੈਂਕਾਂ, ਖਾਸ ਕਰਕੇ ਪੀ.ਜੀ.ਆਈ. ਚੰਡੀਗੜ੍ਹ, ਨੂੰ ਦਾਨ ਕਰਵਾਏ ਹਨ ਅਤੇ ਟ੍ਰਾਈਸਿਟੀ ਦੇ ਹਰੇਕ ਹਸਪਤਾਲ ਵਿੱਚ ਖੂਨ ਦੀ ਐਮਰਜੈਸੀ ਲੋੜ ਵਾਲਿਆਂ ਦੀ ਸਹਾਇਤਾ ਕਰਕੇ ਮਨੁੱਖਤਾ ਦੀ ਸੱਚੀ ਸੇਵਾ ਕੀਤੀ ਹੈ।
ਇਸ ਤੋਂ ਇਲਾਵਾ, ਉਨ੍ਹਾਂ ਦੀ ਟੀਮ ਵੱਲੋਂ ਕੈਂਸਰ ਚੈੱਕਅਪ ਅਤੇ ਮੈਡੀਕਲ ਕੈਂਪਾਂ ਵਿੱਚ ਹੁਣ ਤੱਕ ਲਗਭਗ 800 ਮੈਮੋਗ੍ਰਾਫੀ ਅਤੇ ਹਜਾਰਾ PSA ਟੈਸਟ ਸਮੇਤ ਹੋਰ ਕਈ ਕੈਂਸਰ ਟੈਸਟ ਮੁਫ਼ਤ ਕਰਵਾਏ ਗਏ ਹਨ, ਤਾਂ ਜੋ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਵੇ ਅਤੇ ਬੀਮਾਰੀਆਂ ਦਾ ਸਮੇਂ ਸਿਰ ਪਤਾ ਲੱਗ ਸਕੇ। ਅਗਲਾ ਕੈਂਸਰ ਚੈੱਕਅਪ ਕੈਂਪ 16 ਦਸੰਬਰ 2025 (ਮੰਗਲਵਾਰ) ਨੂੰ ਮੋਹਾਲੀ ਵਿੱਚ ਲਗਾਇਆ ਜਾਵੇਗਾ।
ਸ਼ਿੱਖਿਆ ਦੇ ਖੇਤਰ ਵਿੱਚ ਵੀ ਸ. ਧਨੋਆ ਵੱਲੋਂ ਬੇਸਹਾਰਾ ਤੇ ਲੋੜਵੰਦ ਬੱਚਿਆਂ ਨੂੰ ਕਿਤਾਬਾਂ, ਸਟੇਸ਼ਨਰੀ, ਵਰਦੀਆ ਲਗਾਤਾਰ ਪ੍ਰਦਾਨ ਕੀਤੀਆ ਜਾਦੀਆ ਹਨ। ਇਸਦੇ ਨਾਲ ਹੀ ਉਹ ਸਮੇਂ-ਸਮੇਂ ‘ਤੇ ਪਾਣੀ ਬਚਾਉਣ, ਵਾਤਾਵਰਣ ਦੀ ਸੰਭਾਲ ਅਤੇ ਕੂੜਾ-ਕਰਕਟ ਤੋ ਖਾਦ ਆਦਿ ਬਣਾੳਣ ਬਾਰੇ ਵੀ ਜਾਗਰੂਕਤਾ ਮੁਹਿੰਮਾਂ ਚਲਾਉਂਦੇ ਰਹਿੰਦੇ ਹਨ।
ਇਸ ਮੌਕੇ ਸ. ਸਤਵੀਰ ਸਿੰਘ ਧਨੋਆ ਨੇ ਕਿਹਾ
“ਇਹ ਸਨਮਾਨ ਮੇਰੇ ਲਈ ਵੱਡਾ ਮਾਣ ਅਤੇ ਪ੍ਰੇਰਨਾ ਦਾ ਸਰੋਤ ਹੈ। ਮੈਂ ਤਹਿ ਦਿਲੋਂ ਮਾਣਯੋਗ ਗਵਰਨਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਨਿਰਸਵਾਰਥ ਸਮਾਜਿਕ ਕੰਮ ਕਰਨ ਦਾ ਨੋਟਿਸ ਲਿਆ । ਇਹ ਸਨਮਾਨ ਉਹਨਾਂ ਸਾਰੇ ਲੋਕਾਂ ਨੂੰ ਸਮਰਪਿਤ ਹੈ ਜੋ ਮਨੁੱਖਤਾ ਦੀ ਸੇਵਾ ਵਿੱਚ ਮੇਰੇ ਨਾਲ ਖੜੇ ਹਨ।” ਉਨ੍ਹਾਂ ਨੇ ਕਿਹਾ ਕਿ ਉਹ ਅੱਗੇ ਵੀ ਸਿਹਤ, ਸ਼ਿੱਖਿਆ ਤੇ ਵਾਤਾਵਰਣ ਦੇ ਖੇਤਰ ਵਿੱਚ ਲੋਕ ਹਿੱਤ ਲਈ ਸੇਵਾ ਜਾਰੀ ਰੱਖਣਗੇ।