ਗੁੰਮ ਹੋਇਆ ਮੋਬਾਇਲ ਵਾਪਸ ਕਰਦੇ ਹੋਏ ਪੁਲਿਸ ਟੀਮ
ਦੀਦਾਰ ਗੁਰਨਾ
ਲੁਧਿਆਣਾ 15 ਅਕਤੂਬਰ 2025 : ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਲੋਕ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਨਿਭਾਉਂਦੇ ਹੋਏ ਇੱਕ ਹੋਰ ਪ੍ਰਸ਼ੰਸਾਯੋਗ ਉਦਾਹਰਨ ਪੇਸ਼ ਕੀਤੀ ਗਈ ਹੈ , ਥਾਣਾ ਦੁੱਗਰੀ ਦੀ ਪੁਲਿਸ ਟੀਮ ਨੇ ਆਪਣੀ ਚੁਸਤ ਕਾਰਵਾਈ ਨਾਲ ਇੱਕ ਲੜਕੇ ਦਾ ਗੁੰਮ ਹੋਇਆ ਮੋਬਾਇਲ ਫੋਨ ਸੁਰੱਖਿਅਤ ਹਾਲਤ ਵਿੱਚ ਬਰਾਮਦ ਕਰਕੇ ਉਸਦੇ ਮਾਲਕ ਨੂੰ ਵਾਪਸ ਸੌਂਪ ਦਿੱਤਾ , ਮਿਲੀ ਜਾਣਕਾਰੀ ਮੁਤਾਬਕ, ਲੜਕੇ ਦਾ ਮੋਬਾਇਲ ਕੁਝ ਦਿਨ ਪਹਿਲਾਂ ਗੁੰਮ ਹੋ ਗਿਆ ਸੀ, ਜਿਸ ਬਾਰੇ ਉਸ ਵੱਲੋਂ ਥਾਣਾ ਦੁੱਗਰੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ , ਪੁਲਿਸ ਨੇ ਤੁਰੰਤ ਤਕਨੀਕੀ ਸਾਧਨਾਂ ਦੀ ਮਦਦ ਨਾਲ ਸੁਰੱਖਿਅਤ ਤਰੀਕੇ ਨਾਲ ਬਰਾਮਦ ਕੀਤਾ