ਧੀਆਂ ਦੀ ਸੁਰੱਖਿਆ ਨੂੰ ਦਰਪੇਸ਼ ਖਤਰੇ ਪ੍ਰਤੀ ਪ੍ਰਸ਼ਾਸਨ ਨੂੰ ਗੰਭੀਰ ਹੋਣ ਦੀ ਲੋੜ੍ਹ – ਉਪਕਾਰ ਸੋਸਾਇਟੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ,07 ਅਕਤੂਬਰ,2025
ਸਥਾਨਕ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਜੇ ਐਸ ਗਿੱਦਾ ਦੀ ਪ੍ਰਧਾਨਗੀ ਹੇਠ ਉਪਕਾਰ ਦਫਤਰ ਵਿਖੇ ਹੋਈ। ਮੀਟਿੰਗ ਵਿੱਚ ਧੀਆਂ ਦੀ ਸੁਰੱਖਿਆ ਲਈ ਪੈਦਾ ਹੋ ਰਹੇ ਖਤਰਿਆਂ ਪ੍ਰਤੀ ਚਰਚlੰਚਾਲਨ ਪ੍ਰਵਿੰਦਰ ਸਿੰਘ ਜੱਸੋਮਜਾਰਾ ਜਨਰਲ ਸਕੱਤਰ ਨੇ ਕੀਤਾ। ਹਾਜਰ ਮੈਂਬਰਾਂ ਵਲੋਂ ਜੋਰ ਦੇ ਕੇ ਆਖਿਆ ਗਿਆ ਕਿ ਅੱਜ ਧੀਆਂ ਸੁਰਖਿੱਅਤ ਨਹੀਂ ਹਨ ਜਿਸ ਦੀ ਮਿਸਾਲ ਬੀਤੇ ਦਿਨੀ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਬੱਚੀ ਨਾਲ੍ਹ ਹੋਈ ਦੁੱਖਦਾਈ ਘਟਨਾ ਹੈ । ਹਾਊਸ ਵਲੋਂ ਸਰਵਸੰਮਤੀ ਨਾਲ੍ਹ ਇੱਕ ਨਿੱਜੀ ਹਸਪਤਾਲ ਦੇ ਆਈ.ਸੀ.ਯੂ ਵਿੱਚ ਵਾਪਰੀ ਘਟਨਾ ਦੀ ਘੋਰ ਨਿੰਦਾ ਕੀਤੀ ਗਈ। ਦੋਸ਼ੀ ਅਤੇ ਸ਼ਹਿ ਦੇਣ ਵਾਲ੍ਹਿਆਂ ਨੂੰ ਮਿਸਾਲੀ ਸਜਾ ਦੀ ਮੰਗ ਕੀਤੀ ਗਈ। ਮੀਟਿੰਗ ਵਲੋਂ ਪੀੜ੍ਹਤ ਬਂਚੀ ਤੇ ਉਸ ਦੇ ਮਾਪਿਆਂ ਨਾਲ੍ਹ ਹਮਦਰਦੀ ਪ੍ਰਗਟ ਕੀਤੀ ਗਈ । ਮੀਟਿੰਗ ਵਲੋਂ ਸਮਾਜ ਦੇ ਉਹਨਾਂ ਚਿੰਤਕਾਂ ਦੀ ਪ੍ਰਸੰਸਾ ਕੀਤੀ ਗਈ ਜਿਹਨਾਂ ਦੇ ਯਤਨਾਂ ਨਾਲ੍ਹ ਪੁਲਿਸ ਨੇ ਮੁਕੱਦਮਾ ਦਰਜ ਹੋ ਸਕਿਆ ਹੈ। ਸਬੰਧਤ ਹਸਪਤਾਲ ਦੇ ਡਾਕਟਰ ਦੀ ਜ਼ਿੰਮੇਵਾਰੀ ਪ੍ਰਤੀ ਲਾਪ੍ਰਵਾਹੀ ਵੱਡੇ ਸਵਾਲ ਖੜ੍ਹੇ ਕਰਦੀ ਹੈ। ਘਟਨਾ ਦੇ ਦੋਸ਼ੀ ਅਤੇ ਹੋਰ ਜ਼ਿੰਮੇਵਾਰ ਬਣਦੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ ਜਿਸ ਨਾਲ੍ਹ ਇਹੋ ਜਿਹੇ ਹੋਰ ਗੈਰ-ਸਮਾਜਿਕ ਤੱਤਾਂ ਨੂੰ ਭਵਿੱਖ ਵਿੱਚ ਕੰਨ ਹੋਣ ਤੇ ਕਿਸੇ ਦੀ ਅਜਿਹੇ ਜੁਰਮ ਕਰਨ ਦੀ ਹਿੰਮਤ ਨਾ ਪਵੇ। ਸੋਸਾਇਟੀ ਦਾ ਵਫਦ ਜਲਦੀ ਹੀ ਇਸ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇ ਕੇ ਧੀਆਂ ਦੀ ਸੁਰੱਖਿਆ ਦੇ ਉਚਿੱਤ ਪ੍ਰਬੰਧ ਕਰਨ ਦੀ ਮੰਗ ਕਰੇਗਾ। ਮੀਟਿੰਗ ਵਿੱਚ ਜੇ.ਐਸ.ਗਿੱਦਾ, ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਬੀਰਬੱਲ ਤੱਖੀ, ਨਰਿੰਦਰ ਸਿੰਘ ਭਾਰਟਾ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਹਰਬੰਸ ਕੌਰ, ਜਯੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਬਲਵਿੰਦਰ ਕੌਰ ਬਾਲੀ, ਸਤਨਾਮ ਸਿੰਘ ਚੱਕ ਗੁਰੂ ਤੇ ਪ੍ਰਮਿੰਦਰ ਸਿੰਘ ਬਸਿਆਲ੍ਹਾ ਹਾਜਰ ਸਨ।