ਵਿਧਾਇਕ ਕੁਲਵੰਤ ਸਿੰਘ ਨੇ ਧਰਮਸ਼ਾਲਾ ਕੀਤੀ ਵਾਲਮੀਕ ਭਾਈਚਾਰੇ ਦੇ ਲੋਕਾਂ ਨੂੰ ਸਮਰਪਿਤ
20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇੱਕ ਹੋਰ ਧਰਮਸ਼ਾਲਾ ਦਾ ਕੀਤਾ ਉਦਘਾਟਨ
ਮੋਹਾਲੀ 7ਅਕਤੂਬਰ ,( ) : ਵਿਧਾਇਕ ਕੁਲਵੰਤ ਸਿੰਘ ਵੱਲੋਂ ਪਿੰਡ ਮਟੌਰ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਧਰਮਸ਼ਾਲਾ ਵਾਲਮੀਕ ਭਾਈਚਾਰੇ ਦੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਅਤੇ 20 ਲੱਖ ਰੁਪਏ ਦੀ ਲਾਗਤ ਨਾਲ ਦੂਸਰੀ ਧਰਮਸ਼ਾਲਾ ਨੂੰ ਦੋਹਰੀ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 20 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਇਸ ਦੂਸਰੀ ਧਰਮਸ਼ਾਲਾ ਨੂੰ ਦੋਹਰੀ ਬਣਾਇਆ ਜਾਵੇਗਾ ਅਤੇ ਇਸ ਧਰਮਸ਼ਾਲ ਦੇ ਵਿੱਚ ਭਾਈਚਾਰੇ ਦੇ ਮੁਹਤਰਮ ਵਿਅਕਤੀਆਂ ਦੇ ਲਈ ਦਫਤਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਜਿੱਥੇ ਬੈਠ ਕੇ ਉਹ ਭਾਈਚਾਰੇ ਦੇ ਲੋਕਾਂ ਦੀ ਬਿਹਤਰੀ ਦੇ ਲਈ ਯੋਜਨਾ ਬਣਾ ਸਕਣ। ਵਿਧਾਇਕ ਕੁਲਵੰਤ ਸਿੰਘ ਨੇ ਸਪਸ਼ਟ ਕਿਹਾ ਕਿ ਮਟੌਰ ਦੇ ਵਾਸੀਆਂ ਨੇ ਉਸ ਨੂੰ ਕੌਂਸਲਰ, ਮੇਅਰ ਅਤੇ ਹੁਣ ਵਿਧਾਇਕ ਬਣਾਉਣ ਦੇ ਵਿੱਚ ਜੋ ਯੋਗਦਾਨ ਦਿੱਤਾ ਉਸ ਨੂੰ ਉਹ ਕਦੇ ਵੀ ਭੁੱਲ ਨਹੀਂ ਸਕਦੇ ਇਸ ਲਈ ਮੇਰੀ ਇਹ ਹਮੇਸ਼ਾ ਤਵੱਕੋ ਰਹਿੰਦੀ ਹੈ ਕਿ ਇਸ ਪਿੰਡ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਮੰਗਾਂ ਨੂੰ ਹਰ ਹੀਲੇ ਸਮਾਂ ਰਹਿੰਦਿਆਂ ਪੂਰਾ ਕੀਤਾ ਜਾਵੇ। ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਹਾੜੇ ਮੌਕੇ ਮੈਂ ਸਭਨਾ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਭਗਵਾਨ ਵਾਲਮੀਕੀ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਯਤਨ ਜ਼ਰੂਰ ਕਰਨ ਅਤੇ ਆਪਣਾ ਜੀਵਨ ਸਫਲ ਕਰਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ-ਇੱਕ ਕਰਕੇ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦਿੱਤੀਆਂ ਗਈਆਂ ਗਾਰੰਟੀਆਂ ਅਤੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਚੁੱਕਾ ਹੈ ਅਤੇ 1100 ਮਹਿਲਾਵਾਂ ਨੂੰ ਦੇਣ ਦੀ ਜੋ ਗਰਾਂਟ ਦਿੱਤੀ ਗਈ ਸੀ ਉਸ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਗੁਰਮੁਖ ਸਿੰਘ ਸੋਂਧ ਆਰ.ਪੀ ਸ਼ਰਮਾ, ਕਰਮਜੀਤ ਕੌਰ ਐਮ.ਸੀ, ਜਸਪਾਲ ਸਿੰਘ ਮਟੌਰ, ਹਰਪਾਲ ਸਿੰਘ ਚੰਨਾ ਸਾਬਕਾ ਕੌਂਸਲਰ, ਤਰਲੋਚਨ ਸਿੰਘ, ਮਨਪ੍ਰੀਤ ਸਿੰਘ ਸਮਾਣਾ, ਗੁਰਜੀਤ ਸਿੰਘ ਮਟੋਰ, ਡਾਕਟਰ ਕੁਲਦੀਪ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ, ਲਖਮੀਰ ਸਿੰਘ, ਮੇਵਾ ਸਿੰਘ, ਸੁੱਚਾ ਸਿੰਘ, ਗੁਰਨਾਮ ਸਿੰਘ, ਸੌਦਾਗਰ ਸਿੰਘ, ਕਰਮਜੀਤ ਸਿੰਘ, ਗੋਗੀ ਮਟੌਰ ਵੀ ਹਾਜ਼ਰ ਸਨ।