ਹੜ੍ਹ ਪੀੜਤਾਂ ਦੇ ਦੁੱਖ ਨਵਿਰਤ ਕਰਨ ਲਈ CM Mann ਕੋਲੋ ਵਿਰੋਧੀ ਧਿਰਾਂ ਲੋਕ ਪੱਖੀ ਗੁਰ ਸਿੱਖਣ: ਧਾਲੀਵਾਲ
ਹੜ੍ਹਾਂ ਤੇ ਰਾਜਨੀਤੀ ਕਰ ਰਹੀਆਂ ਸਾਬਕਾ ਸਰਕਾਰਾਂ ਦੇ ਕਾਰਜਕਾਲ ਚ ਆਪਣੇ ਦੁੱਖਾਂ ਨਾਲ ਪੀੜ੍ਹਤ ਖੁਦ ਜੂਝਦੇ ਰਹੇ: ਧਾਲੀਵਾਲ
ਧਾਲੀਵਾਲ ਨੇ ਗ੍ਰਾਮ ਸਭਾਵਾਂ ਦੇ ਇਜਲਾਸਾਂ ਨੂੰ ਕੀਤਾ ਸੰਬੋਧਨ
ਅੰਮ੍ਰਿਤਸਰ/ ਅਜਨਾਲਾ, 14 ਸਤੰਬਰ ਅੱਜ ਵਿਧਾਨ ਸਭਾ ਹਲਕਾ ਅਜਨਾਲਾ ‘ਚ ਰਾਵੀ ਦਰਿਆ ‘ਚ ਆਏ ਕੁਦਰਤੀ ਕਰੋਪੀ ਦੇ ਭਿਆਨਕ ਹੜਾਂ ਤੋਂ ਇਲਾਵਾ ਸੱਕੀ ਨਾਲੇ ਤੇ ਹੋਰ ਬਰਸਾਤੀ ਨਾਲਿਆਂ ਦੇ ਬਰਸਾਤਾਂ ‘ਚ ਓਫਾਨ ਤੇ ਸ਼ੂਕਦੇ ਪਾਣੀਆਂ ਦੀ ਮਾਰ ਝੱਲਣ ਵਾਲੇ ਪ੍ਰਭਾਵਿਤ ਪਿੰਡਾਂ ਚਮਿਆਰੀ, ਹਰੜ ਖੁਰਦ, ਅੰਬ ਕੋਟਲੀ, ਜਗਦੇਵ ਖੁਰਦ, ਕੋਟ ਗੁਰਬਖਸ਼, ਪੱਛੀਆ, ਮਾਛੀਵਾਹਲਾ ਤੇ ਕੋਟਲੀ ਸ਼ਾਹ ਹਬੀਬ ਆਦਿ ਪਿੰਡਾਂ, ਗ੍ਰਾਮ ਸਭਾਵਾਂ ਦੇ ਬੁਲਾਏ ਗਏ ਇਜਲਾਸਾਂ ਨੂੰ ਸੰਬੋਧਨ ਕੀਤਾ । ਇਜਲਾਸਾਂ ‘ਚ ਚ ਨੁਕਸਾਨੀਆਂ ਫਸਲਾਂ , ਘਰਾਂ, ਪਸ਼ੂਆਂ , ਸਕੂਲਾਂ, ਧਰਮਸ਼ਾਲਾਵਾਂ, ਪੰਚਾਇਤ ਘਰਾਂ ਤੇ ਹੋਰ ਸਰਕਾਰੀ ਬੁਨਿਆਦੀ ਇਮਾਰਤਾਂ ਨੂੰ ਪੁੱਜੇ ਨੁਕਸਾਨ ਦੀਆਂ ਸਰਕਾਰੀ ਤੌਰ ਤੇ ਤਾਇਨਾਤ ਸਰਵੇਖਣ ਤੇ ਗਿਰਦਾਵਰੀ ਟੀਮਾਂ ਨੂੰ ਇਮਾਨਦਾਰੀ ਤੇ ਨਿਰਪੱਖਤਾ ਨਾਲ ਸਹਿਯੋਗ ਦੇਣ ਤੇ ਨਿਗਰਾਨ ਵਜੋਂ ਭੂਮਿਕਾ ਨਿਭਾਉਣ ਲਈ 5-5 ਮੈਂਬਰੀ ਕਮੇਟੀਆਂ ਦੀ ਆਪਣੀ ਮੌਜੂਦਗੀ ‘ਚ ਬਲਾਕ ਵਿਕਾਸ ਪੰਚਾਇਤ ਅਫਸਰਾਂ ਤੇ ਹੋਰ ਸਰਕਾਰੀ ਅਮਲੇ ਦੀ ਹਾਜਰੀ ‘ਚ ਚੋਣ ਕਰਨ ਦੇ ਅਮਲ ਨੂੰ ਨੇਪੜੇ ਚਾੜਣ ‘ਚ ਸਹਿਯੋਗ ਕੀਤਾ। ਇਜਲਾਸਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਪੱਸ਼ਟ ਕਿਹਾ ਕਿ ਅਜਾਦੀ ਪਿੱਛੋਂ ਬਣਦੀਆਂ ਆ ਰਹੀਆਂ ਪੰਜਾਬ ਚ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ‘ਚੋਂ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਅਜਿਹੀ ਪਹਿਲੀ ਸਰਕਾਰ ਹੈ, ਜਿਸ ਨੇ ਹੜਾਂ ਦੀ ਕੁਦਰਤੀ ਕਰੋਪੀ ਦੀ ਮਾਰ ‘ਚ ਝੰਭੇ ਲੋਕਾਂ ਦੇ ਦਰਦ ਨੂੰ ਆਪਨੇ ਦਰਦ ਵਜੋਂ ਮਹਿਸੂਸ ਕੀਤਾ ਤੇ ਸਰਕਾਰੀ ਖਰਚੇ ਤੇ ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਦਰਿਆਵਾਂ ਤੇ ਨਦੀਆਂ ਨਾਲਿਆਂ ਦੀ ਗਾਰ ਹੇਠਾਂ ਦੱਬੇ ਗਏ ਘਰਾਂ ਤੇ ਪਿੰਡਾਂ ਦੀ ਸਾਫ ਸਫਾਈ ਲਈ ਲੋਕ ਹਿਤੂ ਪਵਿੱਤਰ ਕਦਮ ਚੁੱਕੇ ਹਨ । ਜਦੋਂਕਿ ਅੱਜ ਹੜ੍ਹਾਂ ਦੀ ਮਾਰ ਚ ਝੰਭੇ ਲੋਕਾਂ ਦੀ ਚੀਸ, ਪੀੜਾ ਤੇ ਦਰਦ ਨੂੰ ਨਿਰਮੋਹੇ ਹੋਣ ਵਜੋਂ ਹੜ੍ਹਾਂ ਦੀਆਂ ਲਾਸ਼ਾਂ ਤੇ ਘਟੀਆ ਰਾਜਨੀਤੀ ਕਰ ਰਹੀਆਂ ਅਕਾਲੀ, ਭਾਜਪਾ ਤੇ ਕਾਂਗਰਸ ਪਾਰਟੀਆਂ ਦੀਆਂ ਸਾਬਕਾ ਸਰਕਾਰਾਂ ਦੇ ਕਾਰਜਕਾਲ ਚ ਇਸ ਤੋਂ ਪਹਿਲਾਂ 1988 , 1993 , 1995, ਸਮੇਤ ਸਮੇਂ ਸਮੇਂ ਪੰਜਾਬ ‘ਚ ਆਉਂਦੇ ਰਹੇ ਹੜਾਂ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕ ਆਪਣੇ ਪੱਧਰ ਤੇ ਆਪਣੇ ਪੱਲਿਉਂ ਪੈਸੇ ਔਖੇ ਸੌਖੇ ਖਰਚ ਕਰਕੇ ਹੀ ਪਿੰਡਾਂ ਦੀ ਸਾਫ ਸਫਾਈ ਕਰਨ , ਮਰੇ ਪਸ਼ੂਆਂ ਨੂੰ ਚੁੱਕਣ ਤੇ ਖੇਤਾਂ ‘ਚੋਂ ਗਾਰ ਕੱਢਣ ਲਈ ਆਪਣੇ ਸਾਧਨਾ ਨਾਲ ਹੀ ਜੂਝਦੇ ਰਹੇ ਹਨ।ਉਨ੍ਹਾਂ ਕਿਹਾ ਕਿ ਫਸਲਾਂ ਦੇ ਖਰਾਬੇ ਦਾ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਲਈ ਵੀ ਅੱਜ ਮੁੱਖ ਮੰਤਰੀ ਸ. ਮਾਨ ਦੀ ਅਗਵਾਈ ਵਾਲਾ ਪੰਜਾਬ ਸੂਬਾ ਦੇਸ਼ ਚੋਂ ਪਹਿਲਾ ਸੂਬਾ ਹੋ ਨਿਬੜਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਅਜਨਾਲਾ ਚ ਬੇਚਰਾਗ ਸਮੇਤ ਕੁੱਲ 195 ਪਿੰਡਾਂ ਅਤੇ ਸੂਬੇ ਭਰ ‘ਚ ਪ੍ਰਭਾਵਿਤ ਹੋਏ 2300 ਪਿੰਡਾਂ ਦੀ ਸਾਫ ਸਫਾਈ ਲਈ ਬਕਾਇਦਾ ਮੁੱਖ ਮੰਤਰੀ ਪੰਜਾਬ ਵਲੋਂ 100 ਕਰੋੜ ਰੁਪਏ ਮੰਜੂਰ ਕਰਕੇ ਪਹਿਲੇ ਪੜਾਅ ‘ਚ ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਦੇ ਖਾਤਆਂਿ ‘ਚ ਇਕ ਇਕ ਲੱਖ ਰੁਪਏ ਜਾਰੀ ਕਰ ਦਿੱਤੇ ਹਨ ।
ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਧਾਲੀਵਾਲ ਨੇ ਹੜ੍ਹ ਪੀੜਤਾਂ ਦੀ ਆੜ ‘ਚ ਸੌੜੀ ਰਾਜਨੀਤੀ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਭਾਜਪਾ , ਕਾਂਗਰਸ, ਅਕਾਲੀ ਦਲ, ਸਮੇਤ ਹੋਰ ਵਿਰੋਧੀ ਧਿਰਾਂ ਨੂੰ ਅਲੋਚਣਾ ਪੱਖੋਂ ਲੰਮੇ ਹੱਥੀ ਲਿਆ ਅਤੇ ਕਿਹਾ ਕਿ ਪੰਜਾਬ ਦੇ ਵੋਟਰਾਂ ਵਲੋਂ ਨਕਾਰੀਆਂ ਗਈਆਂ ਇਨ੍ਹਾਂ ਵਿਰੋਧੀ ਰਾਜਸੀ ਦਲਾਂ ਨੂੰ ਫਰਜੀ ਰਾਜਨੀਤੀ ਕਰਨ ਦੀ ਬਜਾਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਅਗਵਾਈ ‘ਚ ਸਮੁੱਚੀ ਸਰਕਾਰ ਵਲੋਂ ਹੜ੍ਹ ਪੀੜਤਾਂ ਨੂੰ ਔਖੀ ਘੜੀ ‘ਚੋਂ ਨਵਿਰਤ ਕਰਨ ਲਈ ਨਿਭਾਈ ਗਈ ਲੋਕ ਪੱਖੀ ਰਾਜਨੀਤੀ ਦੇ ਗੁਰ ਅਜੇ ਵੀ ਸਿੱਖਣ ਦੀ ਲੋੜ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹ ਤਾਂ ਕੁਦਰਤੀ ਬਦਨਸੀਬ ਕਰੋਪੀ ਦੀ ਮਾਰ ਹਨ ਅਤੇ ਜੇਕਰ ਪੰਜਾਬ ‘ਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਤਾਂ ਹੜ੍ਹ ਪੀੜਤਾਂ ਨੂੰ ਅਨੇਕਾਂ ਹੋਰ ਜਾਨੀ ਮਾਲੀ ਨੁਕਸਾਨ ਦੀਆਂ ਦੁਸ਼ਵਾਰੀਆਂ ਝੱਲਣ ਲਈ ਮਜਬੂਰ ਹੋਣਾ ਪੈਣਾ ਸੀ, ਕਿਉਕਿ ਆਮ ਆਦਮੀ ਪਾਰਟੀ ਦੀ ਸੂਬਾ ਮਾਨ ਸਰਕਾਰ ਦੇ ਕਾਰਜਕਾਲ ਤੋਂ ਪਹਿਲਾਂ ਵੀ ਅਕਸਰ ਆਉਂਦੇ ਰਹੇ ਪੰਜਾਬ ‘ਚ ਹੜ੍ਹਾਂ ਦੌਰਾਨ ਤੱਤਕਾਲੀ ਸੱਤਾਧਾਰੀ ਰਵਾਇਤੀ ਪਾਰਟੀਆਂ ਦੇ ਮੰਤਰੀ, ਵਿਧਾਇਕ ਤੇ ਹੋਰ ਆਗੂਆਂ ਸਮੇਤ ਪ੍ਰਸ਼ਾਸ਼ਨ ਹੜ੍ਹਾਂ ਦਾ ਪਾਣੀ ਉਤਰਣ ਤੋਂ ਬਾਅਦ ਹੜ੍ਹ ਪੀੜਤਾਂ ਦੀ ਸਾਰ ਲੈਣ ਜਾਂਦਾ ਸੀ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਬਲਾਕ ਅਜਨਾਲਾ, ਰਾਮਦਾਸ ਤੇ ਹਰਸ਼ਾ ਛੀਨਾ ਦੇ ਬੀ ਡੀ ਪੀ ਓ ਕ੍ਰਮਵਾਰ ਸਿਤਾਰਾ ਸਿੰਘ ਵਿਰਕ, ਪਵਨ ਕੁਮਾਰ ਤੇ ਪ੍ਰਗਟ ਸਿੰਘ ਤੋਂ ਇਲਾਵਾ ਓ ਐਸ ਡੀ ਗੁਰਜੰਟ ਸਿੰਘ ਸੋਹੀ, ਪੀ ਏ ਮੁਖਤਾਰ ਸਿੰਘ ਬਲੜਵਾਲ ਆਦਿ ਗ੍ਰਾਮ ਪੰਚਾਇਤਾ ਦੇ ਪੰਚ, ਸਰਪੰਚ ਤੇ ਮੁਹਤਬਰ ਮੌਜੂਦ ਸਨ।