ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ.ਅਮਨਦੀਪ ਅਤੇ CJM ਮਹੇਸ਼ ਕੁਮਾਰ ਵੱਲੋ ਬੰਨ ਦਾ ਦੌਰਾ
ਰਾਹਤ ਸਮੱਗਰੀ ਦਿੱਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 9 ਸਤੰਬਰ,2025
ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ.ਅਮਨਦੀਪ ਅਤੇ ਸੀ.ਜੇ.ਐਮ ਸ੍ਰੀ ਮਹੇਸ਼ ਕੁਮਾਰ ਵੱਲੋ ਪਿੰਡ ਬੁਰਜ ਟਹਿਲ ਦਾਸ ਨਾਲ ਲੱਗਦੇ ਸਤਲੁਜ ਦਰਿਆ ਦੇ ਬੰਨ ਦਾ ਕੀਤਾ ਦੌਰਾ ਅਤੇ ਤਰਪਾਲਾ, ਡੀਜ਼ਲ, ਪਾਣੀ, ਮੈਡੀਕਲ ਕਿੱਟ ਆਦਿ ਰਾਹਤ ਸਮੱਗਰੀ ਦਿੱਤੀ।
ਮਾਣਯੋਗ ਜਿਲ੍ਹਾਂ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ.ਅਮਨਦੀਪ ਅਤੇ ਸੀ.ਜੇ.ਐਮ ਸ੍ਰੀ ਮਹੇਸ਼ ਕੁਮਾਰ ਵੱਲੋ ਮਿਤੀ 08.09.2025 ਨੂੰ ਪਿੰਡ ਬੁਰਜ ਟਹਿਲ ਦਾਸ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਲੱਗਦੇ ਸਤਲੁਜ ਦਰਿਆ ਦੇ ਬੰਨ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਮੌਜੂਦ ਪਿੰਡ ਬੁਰਜ ਟਹਿਲ ਦਾਸ, ਤਲਵੰਡੀ ਸਿੱਬੂ ਅਤੇ ਪੰਦਰਾਵਲ ਦੇ ਸਰੰਪਚਾਂ, ਪਿੰਡ ਵਾਸੀਆ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆ ਨਾਲ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਜੇ.ਐਮ-ਕਮ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਡਾ.ਅਮਨਦੀਪ ਅਤੇ ਸੀ.ਜੇ.ਐਮ ਸ੍ਰੀ ਮਹੇਸ਼ ਕੁਮਾਰ ਵੱਲੋ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਰਾਹੀ ਪ੍ਰਾਪਤ ਸਰਪੰਚ ਪਿੰਡ ਬੁਰਜ ਟਹਿਲ ਦਾਸ, ਸਰਪੰਚ ਪਿੰਡ ਤਲਵੰਡੀ ਸਿੱਬੂ ਅਤੇ ਸਰੁਪੰਚ ਪਿੰਡ ਪੰਦਰਾਵਲ ਦੀਆ ਮੰਗਾਂ ਦੇ ਆਧਾਰ 'ਤੇ 60 ਤਰਪਾਲਾਂ, 100 ਲੀਟਰ ਡੀਜ਼ਲ, 30 ਪੇਟੀ ਪਾਣੀ ਦੀਆਂ ਬੋਤਲਾਂ ਅਤੇ 10 ਮੈਡੀਕਲ ਕਿੱਟ ਆਦਿ ਰਾਹਤ ਸਮੱਗਰੀ ਦਿੱਤੀ ਗਈ । ਇਸ ਮੌਕੇ ਉਹਨ੍ਹਾ ਵੱਲੋ ਦੱਸਿਆ ਗਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਹੀਦ ਭਗਤ ਸਿੰਘ ਨਗਰ ਵੱਲੋ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਅਤੇ ਲੋਕਾਂ ਦੀ ਕਿਸੇ ਵੀ ਸੰਭਵ ਤਰੀਕੇ ਨਾਲ ਮਦਦ ਕਰਨ ਲਈ ਬਲਾਕ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸਦਾ ਉਦੇਸ਼ ਹੜ੍ਹ ਤੋਂ ਪ੍ਰਭਾਵਿਤ ਖੇਤਰ ਅਤੇ ਲੋਕਾਂ ਨੂੰ ਸਹਾਇਤਾ ਅਤੇ ਰਾਹਤ ਪ੍ਰਦਾਨ ਕਰਨਾ ਹੈ । ਇਸ ਮੌਕੇ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ, ਜਰਨੈਲ ਸਿੰਘ ਖੁਰਦ ਹਾਜਰ ਸਨ ।