ਗੱਡੀ ਮੋੜਨ ਤੇ ਪਿੱਛੋਂ ਆ ਰਹੀਆਂ ਤਿੰਨ ਹੋਰ ਕਾਰਾਂ ਟਕਰਾਈਆਂ
ਰੋਹਿਤ ਗੁਪਤਾ
ਗੁਰਦਾਸਪੁਰ 5 ਸਤੰਬਰ
ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਰੋਡ ਤੇ ਪਿੰਡ ਬੱਬੇਹਾਲੀ ਨੇੜੇ ਇੱਕ ਤੋਂ ਬਾਅਦ ਇੱਕ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ । ਪ੍ਰਤੱਖ ਦਰਸ਼ੀਆਂ ਅਨੁਸਾਰ ਇੱਕ ਗੱਡੀ ਅਚਾਨਕ ਮੋੜਾ ਲੱਗੀ ਤਾਂ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀਆਂ ਗੱਡੀਆਂ ਕੰਟਰੋਲ ਨਹੀਂ ਕਰ ਪਾਈਆ ਅਤੇ ਇੱਕ ਤੋਂ ਬਾਅਦ ਇੱਕ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਲਾਂਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਇੱਕ ਗੱਡੀ ਪਿਛਲੇ ਪਾਸੇ ਉਤੇ ਤਿੰਨ ਗੱਡੀਆਂ ਅਗਲੇ ਪਾਸਿਓ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ। ਇਸ ਘਟਨਾ ਦੀ ਸੀਸੀਟੀਵੀ ਵੀ ਸਾਮ੍ਹਣੇ ਆਈ ਹੈ ।
ਜਾਣਕਾਰੀ ਦਿੰਦਿਆ ਨਜ਼ਦੀਕੀ ਪਿੰਡ ਬੱਬੇਹਾਲੀ ਦੇ ਨੌਜਵਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਅਚਾਨਕ ਇੱਕ ਲੁਧਿਆਣਾ ਨੰਬਰ ਦੀ ਕਾਰ ਵਾਲੇ ਨੇ ਗੱਡੀ ਮੋੜ ਲਈ ਤਾਂ ਪਿੱਛੋਂ ਇੱਕ ਦੇ ਬਾਅਦ ਇੱਕ ਗੱਡੀਆਂ ਇੱਕ ਦੂਸਰੇ ਨਾਲ ਟਕਰਾ ਗਈਆਂ ਜਿਸ ਦੇ ਨਾਲ ਬੇਹਦ ਨੁਕਸਾਨ ਹੋਇਆ ਹੈ ।ਮੌਕੇ ਤੇ ਪੁਲਿਸ ਟੀਮ ਵੀ ਪਹੁੰਚ ਗਈ ਜਿਹੜੇ ਲੁਧਿਆਣੇ ਦੀ ਗੱਡੀ ਵਾਲੇ ਸ਼ਖਸ ਸੀ ਉਹਨਾਂ ਦੀ ਦੂਸਰੇ ਕਾਰ ਵਾਲਿਆਂ ਦੇ ਨਾਲ ਅਤੇ ਪੁਲਿਸ ਵਾਲਿਆਂ ਦੇ ਨਾਲ ਬਹਿਸਬਾਜੀ ਵੀ ਹੋਈ ਪਰ ਪੁਲਿਸ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ ਹੈ