← ਪਿਛੇ ਪਰਤੋ
ਆਜ਼ਾਦੀ ਦਿਹਾੜੇ ਤੇ ਬੁਰਾਈਆਂ ਖਤਮ ਕਰਨ ਦਾ ਲਈਏ ਸੰਕਲਪ : ਰਵੀ ਮਹਾਜਨ
ਰੋਹਿਤ ਗੁਪਤਾ
ਗੁਰਦਾਸਪੁਰ 15 ਅਗਸਤ 79 ਵੇਂ ਆਜ਼ਾਦੀ ਦਿਹਾੜੇ ਨੂੰ ਮਨਾਉਣ ਦਾ ਮਕਸਦ ਤਾਂ ਹੀ ਪੂਰਾ ਹੋਵੇਗਾ ਜੇਕਰ ਭਾਰਤ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਹਰ ਵਿਅਕਤੀ ਆਪਣਾ ਯੋਗਦਾਨ ਪਾਵੇਗਾ। ਆਜ਼ਾਦੀ ਦਿਹਾੜੇ ਦਾ ਸੰਦੇਸ਼ ਦਿੰਦੇ ਆ ਸਬਜ਼ੀ ਮੰਡੀ ਆਰਤੀ ਯੂਨੀਅਨ ਦੇ ਗੁਰਦਾਸਪੁਰ ਦੇ ਪ੍ਰਧਾਨ ਰਵੀ ਮਹਾਜਨ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਤੇ ਸੰਕਲਪ ਲੈਣਾ ਚਾਹੀਦਾ ਹੈ ਕਿ ਆਪਣੇ ਆਲੇ ਦੁਆਲੇ ਦਿਸਦੀ ਕਿਸੇ ਵੀ ਬੁਰਾਈ ਨੂੰ ਸਹਿਣ ਨਹੀਂ ਕਰਾਂਗੇ ਅਤੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ । ਦਵੀ ਮਹਾਜਨ ਨੇ ਕਿਹਾ ਕਿ ਭਾਰਤ ਵਿਸ਼ਵ ਸ਼ਕਤੀ ਬਣਨ ਵੱਲ ਵੱਧ ਰਿਹਾ ਹੈ ਪਰ ਕੋਈ ਵੀ ਦੇਸ਼ ਤਾਂ ਹੀ ਅੱਗੇ ਵੱਧ ਸਕਦਾ ਹੈ ਜੇਕਰ ਉਥੋਂ ਦੇ ਵਸਨੀਕਾਂ ਦੇ ਦਿਲ ਵਿੱਚ ਦੇਸ਼ ਭਗਤੀ ਦਾ ਭਰਪੂਰ ਜ਼ਜਬਾ ਹੋਵੇ। ਤੇ ਦੇਸ਼ ਭਗਤੀ ਸਿਰਫ ਦੇਸ਼ ਭਗਤੀ ਦੇ ਗੀਤ ਗਾਉਣ ਜਾਂ 15 ਅਗਸਤ , 26 ਜਨਵਰੀ ਤੇ ਤਿਰੰਗੇ ਲਹਿਰਾਉਣ ਨਾਲ ਨਹੀਂ ਹੁੰਦੀ ਬਲਕਿ ਆਪਣੇ ਆਲੇ ਦੁਆਲੇ ਦੇ ਜੁਲਮ ਬੁਰਾਈਆਂ ਅਤੇ ਅਪਰਾਧ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਾ ਹੀ ਅਸਲੀ ਦੇਸ਼ ਭਗਤੀ ਹੈ।
Total Responses : 106