ਪ੍ਰਧਾਨ ਆਸ਼ੀਸ਼ ਅੱਤਰੀ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 15 ਅਗਸਤ 2025 : ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਆਸ਼ੀਸ਼ ਅੱਤਰੀ ਨੂੰ ਟ੍ਰੇਡ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ , ਆਪਣੇ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ, ਆਸ਼ੀਸ਼ ਅੱਤਰੀ ਨੂੰ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ , ਇਸ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਰਹੇ , ਉਨ੍ਹਾਂ ਨੇ ਆਸ਼ੀਸ਼ ਅੱਤਰੀ ਨੂੰ ਮਾਲਾ ਪਾਂਹ ਕੇ, ਸਨਮਾਨ ਪੱਤਰ ਭੇਟ ਕਰਕੇ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ , ਸਮਾਰੋਹ ਦੌਰਾਨ ਆਸ਼ੀਸ਼ ਅੱਤਰੀ ਨੇ ਪਾਰਟੀ ਦੀ ਆਸ 'ਤੇ ਖਰਾ ਉਤਰਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਉਹ ਵਪਾਰੀ ਵਰਗ ਦੀ ਆਵਾਜ਼ ਬਣਕੇ ਉਨ੍ਹਾਂ ਦੇ ਮੁੱਦੇ ਸਰਕਾਰ ਤੱਕ ਪਹੁੰਚਾਉਣਗੇ
ਇਸ ਮੌਕੇ 'ਤੇ ਆਮ ਆਦਮੀ ਪਾਰਟੀ ਬੀ ਸੀ ਵਿੰਗ ਦੇ ਸੈਕਟਰੀ ਰਾਜਵੰਤ ਸਿੰਘ ਰੁਪਾਲ, ਸੀਨੀਅਰ ਆਗੂ ਮੇਘਨਾਥ ਸਿੰਘ, ਸਨਮ ਰੁਪਾਲ, ਗੁਰਤੇਜ ਅਟਵਾਲ, ਅਨੁਜ ਨਾਗੀ ਅਤੇ ਹੋਰ ਕਈ ਸਰਗਰਮ ਵਰਕਰ ਮੌਜੂਦ ਰਹੇ , ਸਾਰਿਆਂ ਨੇ ਆਸ਼ੀਸ਼ ਅੱਤਰੀ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਲੀਡਰਸ਼ਿਪ ਹੇਠ ਟ੍ਰੇਡ ਵਿੰਗ ਨਵੀਆਂ ਉਚਾਈਆਂ ਨੂੰ ਛੂਹੇਗੀ