ਸਰਕਾਰ ਦੇ ਸੱਦੇ ਦੇ ਬਾਵਜੂਦ ਖਤਮ ਨਹੀਂ ਹੋਇਆ ਰੋਡਵੇਜ਼ ਮੁਲਾਜ਼ਮਾਂ ਦਾ ਸੰਘਰਸ਼ ,
ਅੱਜ ਸਰਕਾਰ ਨਾਲ ਜੇਕਰ ਬੈਠਕ ਦਾ ਨਹੀਂ ਨਿਕਲਿਆ ਸਿੱਕਾ ਤਾਂ ਕੱਲ ਕਰਨਗੇ ਚੰਡੀਗੜ੍ਹ ਵਿਖੇ ਹੋਵੇਗਾ ਮੁੱਖ ਮੰਤਰੀ ਦਾ ਘਿਰਾਓ
ਰੋਹਿਤ ਗੁਪਤਾ
ਗੁਰਦਾਸਪੁਰ , 15 ਅਗਸਤ 2025 :
ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਪਨਬਸ ਮੁਲਾਜ਼ਮਾਂ ਦਾ ਸਰਕਾਰ ਖਿਲਾਫ ਰੋਸ਼ ਮੁਜਾਰਾ ਹਜੇ ਡਲਿਆ ਨਹੀਂ ਹੈ । ਸਰਕਾਰ ਵੱਲੋਂ ਅੱਜ ਸ਼ਾਮ ਨੂੰ ਮੁਲਾਜ਼ਮਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ ਅਤੇ ਅੱਜ ਪ੍ਰਦਰਸ਼ਨਕਾਰੀ ਯੂਨੀਅਨ ਦੀ ਸਰਕਾਰ ਨਾਲ ਬੈਠਕ ਵੀ ਹੋਏਗੀ ਪਰ ਬਾਵਜੂਦ ਇਸਦੇ ਮੁਲਾਜ਼ਮਾਂ ਨੂੰ ਯਕੀਨ ਨਹੀਂ ਹੈ ਕਿ ਸਰਕਾਰ ਨਾਲ ਹੋਣ ਵਾਲੀ ਇਸ ਬੈਠਕ ਦਾ ਕੋਈ ਨਤੀਜਾ ਨਿਕਲੇਗਾ । ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨੁਮਾਇੰਦਿਆਂ ਨਾਲ ਪਹਿਲਾਂ ਵੀ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਜੇਕਰ ਅੱਜ ਦੀ ਬੈਠਕ ਹੋਈ ਬੇਰ ਨਾਲ ਤੀਜਾ ਰਹਿੰਦੀ ਹੈ ਤਾਂ ਕੱਲ ਪੂਰਨ ਤੌਰ ਤੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਵੇਗਾ ਤੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ।