ਬੇਤਰਤੀਬ ਪਾਰਕਿੰਗ ਕਰਨ ਵਾਲੇ ਪੜ੍ਹ ਲੈਣ ਇਹ ਖ਼ਬਰ
ਹੁਣ ਭਰਨਾ ਪਵੇਗਾ ਜੁਰਮਾਨਾ, ਟਰੈਫਿਕ ਪੁਲਿਸ ਨੇ ਕੀਤੇ 30 ਈ ਚਲਾਨ
ਰੋਹਿਤ ਗੁਪਤਾ
ਗੁਰਦਾਸਪੁਰ : ਹੁਣ ਗੁਰਦਾਸਪੁਰ ਬੇਤਰਤੀਬ ਪਾਰਕ ਕੀਤਿਆਂ ਗਈਆਂ ਗੱਡੀਆਂ ਦਾ ਚਲਾਨ ਕੱਟਣ ਲਈ ਉਸਦੇ ਮਾਲਕ ਜ ਡਰਾਈਵਰ ਨੂੰ ਉਡੀਕਣਾ ਨਹੀਂ ਪੈਂਦਾ। ਟਰੈਫਿਕ ਪੁਲਿਸ ਜਿੱਥੇ ਵੀ ਬੇਤਰਤੀਬ ਪਾਰਕ ਕੀਤੀ ਕੋਈ ਗੱਡੀ ਨਜ਼ਰ ਆਉਂਦੀ ਹੈ ਤੁਰੰਤ ਉਸ ਦਾ ਈ ਚਲਾਨ ਕੱਟ ਕੇ ਇੱਕ ਸਲਿਪ ਗੱਡੀ ਦੇ ਵਾਈਪਰ ਨਾਲ ਚਿੱਪਕਾ ਦਿੰਦੀ ਹੈ ਤੇ ਬਸ ਹੋ ਗਿਆ ਕੰਮ।
ਲਗਾਤਾਰ ਵੱਧ ਰਹੇ ਟਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਟਰੈਫਿਕ ਪੁਲਿਸ ਨੇ ਸ਼ਹਿਰ ਦੇ ਵਿਅਸਤ ਇਲਾਕਿਆਂ ਵਿੱਚ ਖਾਸ ਕਰ ਜੇਲ ਰੋਡ ,ਕਚਹਿਰੀਆਂ ਤੇ ਪ੍ਰਸ਼ਾਸਨਿਕ ਕੰਪਲੈਕਸ ਨੂੰ ਜਾਂਦੇ ਰਸਤਿਆਂ ਤੇ ਖਾਸ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਸੜਕ ਕਿਨਾਰੇ ਬੇਤਰਤੀਬ ਖੜੀ ਹਰ ਗੱਡੀ ਦਾ ਚਲਾਨ ਕੱਟਿਆ ਜਾ ਰਿਹਾ ਹੈ। ਇਸੇ ਕੜੀ ਵਿੱਚ ਟਰੈਫਿਕ ਪੁਲਿਸ ਵੱਲੋਂ ਕਰੀਬ ਤਿੰਨ ਘੰਟਿਆਂ ਵਿੱਚ 30 ਚਲਾਨ ਕਰ ਦਿੱਤੇ ਹਨ ਅਤੇ ਬਾਰਿਸ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਚਲਾਨ ਦੀ ਸਲਿਪ ਪਲਾਸਟਿਕ ਦੇ ਟਰਾਂਸਪੇਰੈਂਟ ਲਿਫਾਫੇ ਵਿੱਚ ਪਾ ਕੇ ਗੱਡੀ ਦੇ ਵਾਈਪਰ ਜਾਂ ਫਿਰ ਅਜਿਹੇ ਹਿੱਸੇ ਤੇ ਲਗਾ ਦਿੱਤੀ ਜਾਂਦੀ ਹੈ ਜਿੱਥੇ ਮਾਲਕ ਦੀ ਨਜ਼ਰ ਆਸਾਨੀ ਨਾਲ ਪੈ ਜਾਵੇ । ਟਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਚਲਾਨ ਦੇ ਮਾਮਲੇ ਵਿੱਚ ਕਿਸੇ ਦੀ ਸਿਫਾਰਿਸ਼ ਵੀ ਨਹੀਂ ਮੰਨੀ ਜਾਵੇਗੀ ।