ਨਸ਼ਾ ਤਸਕਰ ਨਸ਼ੀਲੇ ਪਦਾਰਥ, ਪਿਸਟਲ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 5 ਅਗਸਤ 2025
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਨਸ਼ਾ ਤਸਕਰ ਨੂੰ 50 ਗ੍ਰਾਮ ਨਸ਼ੀਲੇ ਪਦਾਰਥ, ਪਿਸਟਲ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ, ਸ੍ਰੀ ਰੁਪਿੰਦਰ ਸਿੰਘ ਪੀ.ਪੀ.ਐਸ. ਡੀ.ਸੀ.ਪੀ. (ਸਿਟੀ-ਦਿਹਾਤੀ) ਜੀ ਨੇ ਦੱਸਿਆ ਕਿ ਮਨਦੀਪ ਸਿੰਘ ਪੀ.ਪੀ.ਐਸ. ਏ.ਡੀ.ਸੀ.ਪੀ. ਜੋਨ-4, ਅਤੇ ਜਸਬਿੰਦਰ ਸਿੰਘ ਪੀ.ਪੀ.ਐਸ. ਏ.ਸੀ.ਪੀ. ਇੰਡਸਟਰੀ ਏਰੀਆ-ਏ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਕੌਰ ਮੁੱਖ ਅਫਸਰ ਥਾਣਾ ਜਮਾਲਪੁਰ ਅਧੀਨ ਚੌਕੀ ਇਨਚਾਰਜ ਮੂੰਡੀਆ ਕਲਾਂ ਦੀ ਪੁਲਿਸ ਟੀਮ ਨੇ ਇੱਕ ਨਸ਼ਾ ਤਸਕਰ ਰਾਜ ਪਾਂਡੇ ਪੁੱਤਰ ਅਸ਼ੋਕ ਕੁਮਾਰ ਪਾਂਡੇ ਖਿਲਾਫ ਮੁਕਦਮਾ ਨੰਬਰ 145 ਮਿਤੀ 01-08-25 ਅ/ਧ 22-61-85 NDPS Act ਅਤੇ 25-54-59 ਆਰਮ ਐਕਟ ਥਾਣਾ ਜਮਾਲਪੁਰ ਲੁਧਿਆਣਾ ਵਿੱਚ ਦਰਜ ਰਜਿਸਟਰ ਕਰਕੇ ਰਾਜ ਪਾਂਡੇ ਨੂੰ 50 ਗ੍ਰਾਮ ਨਸ਼ੀਲੇ ਪਾਊਡਰ, ਇੱਕ ਪਿਸਟਲ 30 ਬੋਰ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਦੇ ਖਿਲਾਫ ਪਹਿਲਾਂ ਵੀ NDPS ਅਤੇ Arms Act ਦੇ 06 ਤੋਂ ਵੱਧ ਗੰਭੀਰ ਮਾਮਲੇ ਦਰਜ ਹਨ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਜਾਰੀ ਹੈ।