ਮਾਨਸਿਕ ਰੋਗੀਆਂ ਦੇ ਇਲਾਜ ਵਿਚ ਕਾਰਗਰ ਸਿੱਧ ਹੋਵੇਗੀ ਟੈਲੀ ਮਾਨਸ
ਰੋਹਿਤ ਗੁਪਤਾ
ਗੁਰਦਾਸਪੁਰ 5 ਅਗਸਤ ਮਾਨਸਿਕ ਰੋਗਾ ਦੇ ਮਾਹਿਰ ਡਾਕਟਰ ਮੈੱਤਰੀ ਨੇ ਦੱਸਿਆ ਕਿ ਮਾਨਸਿਕ ਰੋਗੀਆਂ ਦੇ ਇਲਾਜ ਲਈ ਸਰਕਾਰ ਨੇਂ ਟੈਲੀ ਮਾਨਸ ਸੁਵਿਧਾ ਉਪਲੱਬਧ ਕਰਾਵਾਈ ਹੈ ਸਰਕਾਰ ਵਲੋ ਟੈਲੀ ਮਾਨਸ ਐਪ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਐਪ ਪੰਜਾਬੀ ਅਤੇ ਹਿੰਦੀ ਵਿੱਚ ਉਪਲਬਧ ਹੈ।
ਮਾਨਸਿਕ ਰੋਗੀਆਂ ਦੀ ਪਛਾਣ ਅਤੇ ਇਲਾਜ ਲਈ ਫੀਲਡ ਸਟਾਫ਼ ਨੂੰ ਜਾਗਰੂਕ ਕੀਤਾ ਗਿਆ ਹੈ। ਰੋਗੀਆਂ ਦੀ ਪਛਾਣ ਅਤੇ ਓਹਨਾ ਦੇ ਇਲਾਜ਼ ਲਈ ਸਬੰਧਤ ਸਿਹਤ ਸੰਸਥਾ ਵਿੱਚ ਭੇਜਣ ਲਈ ਆਸ਼ਾ ਵਰਕਰ ਵਲੋ ਜ਼ਮੀਨੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ।
ਡਾਕਟਰ ਮੈਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਰਾਜ ਭਰ ਵਿਚ ਹਰ ਤਰਾ ਦੇ ਮਾਨਸਿਕ ਰੋਗਾ ਦੇ ਮਰੀਜਾਂ ਲਈ ਇੱਕ ਵੱਡੀ ਪਹਿਲਕਦਮੀ ਕਰਦੇ ਹੋਏ ਘਰ ਬੈਠੀਆ ਹੀ ਮਾਨਸਿਕ ਰੋਗਾਂ ਦੇ ਇਲਾਜ ਲਈ 14416 ਦੀ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਹੋਈ ਹੈ ਇਸ ਪ੍ਰੋਜੈਕਟ ਨੂੰ ਟੈਲੀ ਮਾਨਸ ਨਾਂ ਦਿਤਾ ਗਿਆ ਹੈ। ਇਹ ਪ੍ਰੋਜੈਕਟ ਦਿਮਾਗੀ ਰੋਗਾ ਦੇ ਹਰ ਤਰ੍ਹਾਂ ਦੇ ਮਰੀਜਾ ਲਈ ਪੰਜਾਬ ਭਰ ਇੱਕ ਵੱਡਾ ਉਪਰਾਲਾ ਸਰਕਾਰ ਵਲੋ ਕੀਤਾ ਗਿਆ ਹੈ ਇਸ ਹੈਲਪਲਾਈਨ ਰਾਹੀਂ ਘਰ ਬੈਠੇ ਦਿਮਾਗੀ ਰੋਗੀ ਸਲਾਹ ਅਤੇ ਦਵਾਈ ਬਾਰੇ ਪੁੱਛ ਸਕਦੇ ਹਨ। ਇਕ ਕੋਡ ਜਰੀਏ ਮਰੀਜ ਡਾਕਟਰ ਕੋਲ ਆਨਲਾਈਨ ਅਪੁਆਇਟਮੇਂਟ ਬੁੱਕ ਕਰਵਾ ਸਕਦਾ ਹੈ।
ਇਸ ਤੋਂ ਇਲਾਵਾ ਸਿੱਧਾ ਸੰਪਰਕ ਡਾਕਟਰ ਨਾਲ 24 ਘੰਟੇ ਕਰ ਸਕਦੇ ਹਨ। ਇਸ ਟੈਲੀ ਮਾਨਸ ਸੇਵਾ ਨਾਲ ਆਪਣੇ ਪਰਿਵਾਰ ਅਤੇ ਕਿਸੀ ਦਿਮਾਗੀ ਰੋਗ ਨਾਲ ਪ੍ਰਭਾਵਿਤ ਵਿਅਕਤੀ ਲਈ ਸਿਹਤ ਸਹੂਲਤ ਲੇ ਸਕਦੇ ਹਨ।
ਡਾਕਟਰ ਮੈਤਰੀ ਨੇ ਕਿਹਾ ਕਿ ਦਿਮਾਗੀ ਰੋਗਾ ਦਾ ਇਲਾਜ ਜਰੂਰੀ ਹੈ ਅਤੇ ਸਮੂਹ ਲੋਕਾਂ ਨੂੰ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ।