ਹਿਸਾਬ ਵਿੱਚ ਆ ਰਿਹਾ ਸੀ ਲੱਖਾਂ ਦਾ ਫਰਕ ਤਾਂ ਪੈਟਰੋਲ ਪੰਪ ਦੇ ਮੈਨਜਰ ਨੇ ਦਫਤਰ ਚ ਹੀ ਫਾਹਾ ਲੈ ਕੀਤੀ ਆਤਮਹੱਤਿਆ
- ਪਤਨੀ ਦਾ ਰੋ ਤੋ ਬੁਰਾ ਹਾਲ ,ਪਿੱਛੇ ਛੋਟੇ ਛੋਟੇ ਬੱਚੇ ਦੋ ਧੀਆ ਅਤੇ ਇੱਕ ਪੁੱਤ ਛੱਡ ਗਿਆ ਮ੍ਰਿਤਕ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 26 ਜੁਲਾਈ 2025 - ਬਟਾਲਾ ਦੇ ਨੇੜੇ ਨੈਸ਼ਨਲ ਹਾਈਵੇ ਤੇ ਸਥਿਤ ਇੱਕ ਪੈਟਰੋਲ ਪੰਪ ਤੇ ਉਦੋ ਮਾਹੌਲ ਦੁਖਦ ਬਣ ਗਿਆ ਜਦ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਮੁਲਾਜ਼ਮਾ ਨੇ ਦੇਖਿਆ ਕਿ ਉਹਨਾਂ ਦੇ ਪੰਪ ਦੇ ਮੈਨੇਜਰ ਨੇ ਆਪਣੇ ਦਫ਼ਤਰ ਦੇ ਅੰਦਰ ਲੱਗੇ ਪੱਖੇ ਨਾਲ ਫਾਹਾ ਲੈ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮੁਲਾਜ਼ਮਾਂ ਨੇ ਮੈਨੇਜਰ ਵਿਕਰਮਜੀਤ ਸਿੰਘ ਦੀ ਜਦ ਲਾਸ਼ ਲਟਕਦੀ ਦੇਖੀ ਤਾਂ ਉਹਨਾਂ ਤੁਰੰਤ ਇਸ ਸਬੰਧੀ ਸੂਚਨਾ ਪੁਲਿਸ ਅਤੇ ਪੈਟਰੋਲ ਪੰਪ ਮਾਲਕ ਅਤੇ ਮੈਨੇਜਰ ਦੇ ਪਰਿਵਾਰ ਨੂੰ ਦਿੱਤੀ । ਪੈਟਰੋਲ ਪੰਪ ਤੇ ਜਦ ਮ੍ਰਿਤਕ ਦੀ ਪਤਨੀ ਪਹੁੰਚੀ ਤਾਂ ਉਸ ਦਾ ਰੋ ਰੋ ਬੁਰਾ ਹਾਲ ਸੀ ਅਤੇ ਉਹ ਚੀਕ ਚੀਕ ਕੇ ਕਹਿ ਰਹੀ ਸੀ ਕਿ ਮੇਰੇ ਤਾ ਤਿੰਨ ਛੋਟੇ ਛੋਟੇ ਬੱਚੇ ਹਨ ਦੋ ਧੀਆ ਹਨ ਅਤੇ ਇਕ ਪੁੱਤ ਉਹਨਾਂ ਦਾ ਕੀ ਬਣੇਗਾ ?
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਵਿਕਰਮਜੀਤ ਕੁਝ ਦਿਨਾਂ ਤੋ ਪਰੇਸ਼ਾਨ ਸੀ ਅਤੇ ਉਸ ਨੇ ਇਹਨਾ ਹੀ ਉਹਨਾ ਨੂੰ ਦੱਸਿਆ ਸੀ ਕਿ ਉਸ ਦੇ ਪੰਪ ਤੇ ਹਿਸਾਬ ਚ ਕਰੀਬ 10 ਲੱਖ ਰੁਪਏ ਦਾ ਫਰਕ ਆ ਰਿਹਾ ਹੈ ਅਤੇ ਇਹੀ ਟੈਨਸ਼ਨ ਉਸ ਦੀ ਮੌਤ ਦਾ ਕਾਰਨ ਬਣੀ ਹੈ ਉਧਰ ਪੈਟਰੋਲ ਪੰਪ ਠੇਕੇ ਤੇ ਲੈਕੇ ਚਲਾ ਰਹੇ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਉਹ ਤਾਂ ਕੁਝ ਸਮੇ ਤੋ ਹੀ ਇਸ ਪੰਪ ਨੂੰ ਠੇਕੇ ਤੇ ਲੈਕੇ ਚਲਾ ਰਿਹਾ ਹੈ ਜਦਕਿ ਪਿਛਲੇ 10 ਦਿਨਾਂ ਤੋ ਉਹ ਪੰਪ ਤੇ ਆਇਆ ਵੀ ਨਹੀਂ ਅਤੇ ਉਸ ਨੂੰ ਵਿਕਰਮਜੀਤ ਦੀ ਆਤਮਹੱਤਿਆ ਕਰਨ ਦੀ ਵਜ੍ਹਾ ਬਾਰੇ ਕੁਝ ਨਹੀਂ ਪਤਾ।
ਉਧਰ ਪੁਲਿਸ ਥਾਣਾ ਸਦਰ ਦੇ ਥਾਣਾ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਦੀ ਜੇਬ ਚੋ ਇਕ ਚਿੱਟੀ ਮਿਲੀ ਹੈ ਜਿਸ ਤੇ ਲਿਖਿਆ ਹੈ ਕਿ ਮੇਨੂ ਮਾਫ਼ ਕਰ ਦਿਓ ਹਿਸਾਬ ਚ ਫਰਕ ਹੈ ਅਤੇ ਕੁਝ ਹਿਸਾਬ ਵੀ ਲਿਖਿਆ ਹੈ ਅਤੇ ਉਹਨਾਂ ਵਲੋ ਉਹ ਪੱਤਰ ਅਤੇ ਲਾਸ਼ ਨੂੰ ਕਬਜ਼ੇ ਚ ਲੈਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜੋ ਹਿਸਾਬ ਦਾ ਕਾਗਜ਼ ਜੀ ਜਾਂਚ ਕਰ ਅਗਰੇਲੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।