ਪ੍ਰਾਪਰਟੀ ਟੈਕਸ ਕੁਲੈਕਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ 31 ਜੁਲਾਈ ਤੱਕ ਆਉਣ ਵਾਲੇ ਸਮੂਹ ਸ਼ਨੀਵਾਰ ਅਤੇ ਐਤਵਾਰ ਨੂੰ ਦਫਤਰ ਆਮ ਦਿਨ੍ਹਾਂ ਵਾਂਗ ਹੀ ਲੱਗੇਗਾ
ਰੋਹਿਤ ਗੁਪਤਾ
ਬਟਾਲਾ,18 ਜੁਲਾਈ 2025 - ਵਿਕਰਮਜੀਤ ਸਿੰਘ ਪਾਂਥੇ, ਐਸਡੀਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਐਡੀਸ਼ਨਲ ਚੀਫ ਸੈਕਟਰ, ਸਥਾਨਕ ਸਰਕਾਰ ਵਿਭਾਗ ਵੱਲੋ ਬੀਤੀ ਦਿਨੀਂ 16 ਜੁਲਾਈ ਨੂੰ ਰੀਵਿਊ ਮੀਟਿੰਗ ਕੀਤੀ ਗਈ, ਜਿਸ ਵਿੱਚ ਹਦਾਇਤਾਂ ਪ੍ਰਾਪਤ ਹੋਈਆ ਹਨ ਕਿ ਪ੍ਰਾਪਰਟੀ ਟੈਕਸ ਸ਼ਾਖਾ ਦੀ ਕੁਲੈਕਸ਼ਨ ਸਬੰਧੀ ਕਾਰਗੁਜਾਰੀ ਦੁਸਰੀਆਂ ਨਗਰ ਨਿਗਮ ਨਾਲੋਂ ਤਸੱਲੀਬਖਸ਼ ਨਹੀ ਹੈ, ਕਿਉਂ ਜੋ ਸਰਕਾਰ ਵੱਲੋ ਜਾਰੀ ਕੀਤੀ ਗਈ ਵਨ ਟਾਈਮ ਸੈਟਲਮੈਟ ਸਕੀਮ ਅਧੀਨ ਪ੍ਰਾਪਟੀ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 31 ਜੁਲਾਈ 2025 ਹੈ।
ਉਨ੍ਹਾਂ ਦੱਸਿਆ ਕਿ ਇਸ ਲਈ ਉਕਤ ਨੂੰ ਮੁੱਖ ਰੱਖਦੇ ਹੋਏ ਪ੍ਰਾਪਰਟੀ ਟੈਕਸ ਕੁਲੈਕਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ 31 ਜੁਲਾਈ ਤੱਕ ਆਉਣ ਵਾਲੇ ਸਮੂਹ ਸ਼ਨੀਵਾਰ ਅਤੇ ਐਤਵਾਰ ਨੂੰ ਦਫਤਰ ਆਮ ਦਿਨ੍ਹਾਂ ਵਾਂਗ ਹੀ ਲਗੇਗਾ ਅਤੇ ਇਸ ਸਬੰਧੀ ਆਮ ਜਨਤਾ ਨੂੰ ਜਾਗਰੂਕ ਵੀ ਕੀਤਾ ਜਾਵੇ।