BREAKING: ਸੀਨੀਅਰ ਅਕਾਲੀ ਆਗੂ ਨੇ ਛੱਡੀ ਪਾਰਟੀ
ਬਾਬੂਸ਼ਾਹੀ ਨੈਟਵਰਕ
ਖਰੜ, 18 ਜੁਲਾਈ, 2025: ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ। ਉਹਨਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ, ਬਦਕਿਸਮਤੀ ਹੈ ਕਿ ਕੁਝ ਲੋਕ ਅਕਾਲੀ ਦਲ ਦੇ ਵਿੱਚ ਐਸੇ ਆ ਗਏ ਹਨ, ਜਿਨਾਂ ਦੇ ਫੈਸਲਿਆਂ ਕਰਕੇ, ਜਿਹੜਾ ਦਿਲੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਉਹਦੇ 'ਚ ਨਿਰਾਸ਼ਾ ਆ ਗਈ ਹੈ, ਜਿਸ ਕਾਰਨ ਮੈਨੂੰ ਇਹ ਅੱਜ ਫੈਸਲਾ ਲੈਣਾ ਪੈ ਰਿਹਾ। ਇਹ ਮੇਰੇ ਹਲਕੇ ਦੀਆਂ ਭਾਵਨਾਵਾਂ ਦਾ ਫੈਸਲਾ ਹੈ। ਸਾਡਾ ਐਤਵਾਰ ਨੂੰ ਬਹੁਤ ਵੱਡਾ ਇਕੱਠ ਹੋਇਆ ਸੀ, ਜਿਸ ਦੇ ਵਿਚ ਉਹਨਾਂ ਨੇ ਮੈਨੂੰ ਆਪਣੀ ਗੱਲ ਕਹਿਣ ਲਈ ਕਿਹਾ ਸੀ, ਕਿ ਤੁਸੀਂ ਆਪਣੇ ਪਾਰਟੀ ਪ੍ਰਧਾਨ ਸਾਹਿਬ ਨੂੰ ਮਿਲ ਕੇ ਦੱਸੋ, ਮੈਂ ਦੱਸ ਕੇ ਵੀ ਆਇਆ ਸੀ, ਜੋ ਸਾਡੇ ਹਲਕੇ ਦੀਆਂ ਭਾਵਨਾਵਾਂ ਨੇ, ਪਰ ਪ੍ਰਧਾਨ ਨੇ ਸਾਨੂੰ ਬਿਲਕੁਲ ਇਗਨੋਰ ਕੀਤਾ ਗਿਆ।