ਐਸ.ਏ.ਐਸ.ਨਗਰ ਵਿੱਚ ਅਗਾਮੀ ਪੰਚਾਇਤ ਦੀਆਂ ਜਿਮਨੀ ਚੋਣਾਂ 27 ਜੁਲਾਈ ਨੂੰ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜੁਲਾਈ 2025 - ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ, ਸੋਨਮ ਚੌਧਰੀ, ਦੀ ਅਗਵਾਈ ਹੇਠ ਐਨ.ਆਈ.ਸੀ. ਵਿੱਚ ਅਗਾਮੀ ਪੰਚਾਇਤੀ ਜਿਮਨੀ ਚੋਣਾਂ 2025, ਜੋ ਕਿ ਮਿਤੀ 27 ਜੁਲਾਈ 2025 ਨੂੰ ਹੋਣੀ ਨਿਯਤ ਹੋਈ ਹੈ, ਸਬੰਧੀ ਅੱਜ ਮਿਤੀ 18/07/2025 ਨੂੰ ਪੋਲਿੰਗ ਸਟਾਫ ਲਗਾਉਣ ਸਬੰਧੀ ਫਸਟ ਰੈਂਡਾਮਾਈਜੇਸ਼ਨ ਕੀਤੀ ਗਈ।
ਇਨ੍ਹਾਂ ਚੋਣਾਂ ਵਿੱਚ ਜ਼ਿਲ੍ਹੇ ਵਿੱਚ ਕੁੱਲ 5 ਸਰਪੰਚਾਂ ਅਤੇ 114 ਪੰਚਾਂ ਦੀ ਚੋਣ ਕੀਤੀ ਜਾਣੀ ਹੈ।