ਪੁਲਿਸ ਵੱਲੋਂ ਬਰਾਮਦ ਕੀਤੀ ਭੁੱਕੀ
ਦੀਦਾਰ ਗੁਰਨਾ
ਪਟਿਆਲਾ 11 ਜੁਲਾਈ 2025 : ਨਸ਼ੇ ਵਿਰੁੱਧ ਮਿਸ਼ਨ ਅਧੀਨ ਚੱਲ ਰਹੀ ਮੁਹਿੰਮ ਦੌਰਾਨ ਪਟਿਆਲਾ ਦੇ ਥਾਣਾ ਘੱਗਾ ਦੀ ਪੁਲਿਸ ਟੀਮ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ , ਪੁਲਿਸ ਨੇ ਜਾਂਚ ਦੌਰਾਨ 2 ਵਿਅਕਤੀਆਂ ਦੇ ਕਬਜ਼ੇ ਵਿਚੋਂ 40 ਕਿਲੋ ਭੁੱਕੀ ਬਰਾਮਦ ਕੀਤੀ , ਇਸ ਤਸਕਰੀ ਵਿਚ ਵਰਤੇ ਗਏ ਟਰੱਕ ਨੂੰ ਵੀ ਜਬਤ ਕਰ ਲਿਆ ਗਿਆ ਹੈ , ਪੁਲਿਸ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਤਸਕਰੀ ਕਿੱਥੋਂ ਆ ਰਹੀ ਸੀ ਅਤੇ ਕਿੱਥੇ ਜਾਣੀ ਸੀ , ਐਸਐਚਓ ਥਾਣਾ ਘੱਗਾ ਨੇ ਦੱਸਿਆ ਕਿ ਪੁਲਿਸ ਦੀ ਟੀਮ ਨਿਯਮਤ ਤੌਰ 'ਤੇ ਨਾਕੇਬੰਦੀ ਅਤੇ ਗਸ਼ਤ ਕਰ ਰਹੀ ਸੀ, ਜਿਸ ਦੌਰਾਨ ਇਹ ਕਾਰਵਾਈ ਹੋਈ , ਉਨ੍ਹਾਂ ਨੇ ਕਿਹਾ ਕਿ ਨਸ਼ਾ ਵਿਰੁੱਧ ਲੜਾਈ ਵਿਚ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ