← ਪਿਛੇ ਪਰਤੋ
ਮੁੱਖ ਮਾਰਗ ਤੇ ਸੜਕ ਦੇ ਦੋਵੇਂ ਕਿਨਾਰਿਆਂ ਖੜੇ ਟਰੱਕਾਂ ਨਾਲ ਵਾਪਰ ਸਕਦਾ ਵੱਡਾ ਹਾਦਸਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 4 ਜੁਲਾਈ 2025 - ਸੁਲਤਾਨਪੁਰ ਲੋਧੀ ਕਪੂਰਥਲਾ ਮੁੱਖ ਮਾਰਗ ਅਤੇ ਸੁਲਤਾਨਪੁਰ ਲੋਧੀ ਤੋਂ ਡੱਲਾ ਮਾਰਗ ਤੇ ਸੜਕ ਦੇ ਦੋਵੇਂ ਕਿਨਾਰਿਆਂ ਤੇ ਟਰੱਕਾਂ ਦੇ ਲੰਬੇ ਟਰਾਲਿਆਂ ਦੀਆਂ ਲੱਗੀਆਂ ਲਾਈਨਾਂ ਜਿੱਥੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਉੱਥੇ ਇਹ ਵੱਡੇ ਹਦਸਿਆ ਨੂੰ ਵੀ ਜਨਮ ਦੇ ਰਹੇ ਹਨ ਪ੍ਰੰਤੂ ਇਹ ਸਭ ਜਾਨਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਅੱਖਾਂ ਮੀਚ ਕੇ ਚੁੱਪੀ ਧਾਰੀ ਹੋਈ ਹੈ ਜਿਗਰਯੋਗ ਹੈ ਕਿ ਥੋੜੇ ਹੀ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੇ ਨੌਜਵਾਨ ਭਤੀਜੇ ਦੀ ਟਰੱਕ ਦੇ ਨਾਲ ਟੱਕਰ ਹੋਣ ਕਾਰਨ ਦੁੱਖਦਾਈ ਮੌਤ ਹੋ ਗਈ ਸੀ ਇਸਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਕਦਮ ਨਾ ਚੁੱਕਣਾ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਸੁਲਤਾਨਪੁਰ ਲੋਧੀ ਡੱਲਾ ਮਾਰਗ ਜਿੱਥੇ ਸੜਕ ਦੀ ਚੜਾਈ ਬਹੁਤ ਘੱਟ ਹੈ ਅਤੇ ਇਸ ਮਾਰਗ ਤੇ ਸਰਕਾਰੀ ਗੁਦਾਮ ਵੀ ਹਨ ਇਸ ਮਾਰਗ ਤੇ ਬਰਮਾ ਨੂੰ ਕਿਸਾਨਾਂ ਵੱਲੋਂ ਆਪਣੀ ਜਮੀਨ ਨਾਲ ਮਿਲਾਉਣ ਕਾਰਨ ਸੜਕ ਦੇ ਦੋਵੇਂ ਕਿਨਾਰਿਆਂ ਕੋਈ ਵੀ ਜਗਹਾ ਨਾ ਹੋਣ ਕਾਰਨ ਕਈ ਵਾਰ ਵੱਡੇ ਹਾਦਸੇ ਇਸ ਸੜਕ ਉੱਤੇ ਹੋ ਚੁੱਕੇ ਹਨ ।ਇਸ ਸਭ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕਦੇ ਵੀ ਇਸ ਮਾਰਗ ਤੇ ਕਿਸੇ ਤਰ੍ਹਾਂ ਦੀ ਸੁਧ ਬੁਧ ਲੈਣ ਦੀ ਜਰੂਰਤ ਨਹੀਂ ਸਮਝੀ ਇਹ ਮਾਰਗ ਦੇ ਹਾਈਵੇ ਐਕਸਪ੍ਰੈਸ ਬਣਨ ਕਾਰਨ ਵੱਡੇ ਵੱਡੇ ਮਿੱਟੀ ਦੇ ਭਰੇ ਹੋਏ ਟਿੱਪਰ ਦਿਨ ਰਾਤ ਇਥੇ ਧੂੜ ਉਡਾਉਂਦੇ ਨਜ਼ਰ ਆਉਂਦੇ ਹਨ ਦੋ ਪਈਆਂ ਵਹਾਨਾ ਲਈ ਮੁਸੀਬਤ ਦਾ ਕਾਰਨ ਬਣਦੇ ਹਨ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਮੁੱਖ ਮਾਰਗ ਜਿੱਥੇ ਵਾਇਆ ਕਾਲਾ ਸੰਘਿਆਂ ਡੱਲਾ ਵਿਖੇ ਇਤਿਹਾਸਿਕ ਗੁਰਦੁਆਰਾ ਬਾਉਲੀ ਸਾਹਿਬ ਨੂੰ ਜੋੜਦਾ ਹੈ ਅਤੇ ਜੋੜਦਾ ਹੋਇਆ ਜਲੰਧਰ ਨਕੋਦਰ ਨਾਲ ਮਿਲਾਉਂਦਾ ਹੈ ਜਿਸ ਕਾਰਨ ਇਸ ਸੜਕ ਮਾਰਗ ਤੇ ਹਰ ਸਮੇਂ ਟਰੈਫਿਕ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਮੋਗਾ ਬਠਿੰਡਾ ਆਦਿ ਤੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਹਰ ਰੋਜ਼ ਆਮਦ ਹੁੰਦੀ ਹੈ ਜਿਸ ਨਾਲ ਇਸ ਸੜਕ ਮਾਰਗ ਤੇ ਲੰਘਣ ਸਮੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸ਼ਹਿਰ ਦੇ ਮੁੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਰਗ ਤੇ ਕਿਸੇ ਵੀ ਸੜਕ ਹਾਦਸੇ ਨੂੰ ਵਾਪਰਨ ਤੋਂ ਪਹਿਲਾਂ ਹੀ ਅਜਿਹੇ ਟਰੱਕ ਮਾਲਕਾਂ ਨੂੰ ਚੇਤਾਵਨੀ ਦੇ ਕੇ ਟਰੱਕ ਖੜੇ ਕਰਨ ਤੋਂ ਰੋਕਿਆ ਜਾਵੇ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ।
Total Responses : 738