ਡਾਇਰੈਕਟਰ ਜਨਰਲ ESIC CH ਅਸ਼ੋਕ ਕੁਮਾਰ ਨੇ ਕੀਤਾ ESIC ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦਾ ਦੌਰਾ
ਸੁਖਮਿੰਦਰ ਭੰਗੂ
ਲੁਧਿਆਣਾ 4 ਜੁਲਾਈ 2025 - ਡਾਇਰੈਕਟਰ ਜਨਰਲ ESIC ਵਿਭਾਗ, ਅਸ਼ੋਕ ਕੁਮਾਰ ਸਿੰਘ ਅਤੇ ਚੀਫ਼ ਇੰਜੀਨੀਅਰ ਲੈਫਟੀਨੈਂਟ ਕਰਨਲ ਸ਼ਿਵ ਸ਼ੰਕਰ ਮੰਡਲ ਨੇ 03-07-2025 ਨੂੰ ਲੁਧਿਆਣਾ ਵਿੱਚ ਨਵੇਂ ESIC ਮੈਡੀਕਲ ਕਾਲਜ ਦੀ ਪ੍ਰਗਤੀ ਦਾ ਨਿਰੀਖਣ ਕਰਨ ਲਈ ESIC ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦਾ ਦੌਰਾ ਕੀਤਾ।
ਡਾ: ਇੰਦਰ ਪਵਾਰ, ਡੀਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਅਤੇ ਡਾ: ਅਪਰਾਜਿਤਾ ਸੋਫੀਆ ਡਿਸੂਜ਼ਾ ਨੇ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਕੈਂਪਸ ਦਾ ਦੌਰਾ ਕੀਤਾ ਅਤੇ ਮੈਡੀਕਲ ਕਾਲਜ ਦੀ ਪ੍ਰਗਤੀ ਦਿਖਾਈ।
ਯੋਗ ਡੀਜੀ ਸਾਹਿਬ ਨੇ ਅਧਿਕਾਰੀਆਂ ਨਾਲ ਮਿਲ ਕੇ ਹਰਬਲ ਗਾਰਡਨ ਵਿੱਚ ਇੱਕ ਰੁੱਖ ਲਗਾਇਆ ਅਤੇ ਤਰੱਕੀ ਲਈ ਡੀਨ ਅਤੇ ਸਟਾਫ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਜ਼ਮੀਨ ਦੀ ਅਲਾਟਮੈਂਟ ਜਲਦੀ ਤੋਂ ਜਲਦੀ ਕੀਤੀ ਜਾਵੇਗੀ।