ਪੈਟਰੋਲ ਪੰਪ ਦੇ ਡਰਾਅ ਵਿੱਚੋਂ ਟਰੱਕ ਕੰਡਕਟਰ ਦਾ ਨਿਕਲ ਆਇਆ ਹੀਰੋ ਹਾਂਡਾ ਮੋਟਰਸਾਈਕਲ
- ਤਾਂ ਕੰਡਕਟਰ ਹੋ ਗਿਆ ਬਾਗੋ ਬਾਗ
ਰੋਹਿਤ ਗੁਪਤਾ
ਗੁਰਦਾਸਪੁਰ, 4 ਜੁਲਾਈ 2025 - ਫਤਿਹਗੜ ਚੂੜੀਆਂ ਦੇ ਮਜੀਠਾ ਰੋਡ ਉਪਰ ਸਥਿਤ ਗੁਰਜਿੰਦਰ ਫਿਲਿੰਗ ਸਟੇਸ਼ਨ ਉਪਰ ਇੰਡਿਅਨ ਓਇਲ ਕੰਪਨੀ ਵੱਲੋਂ ਕੱਡੇ ਗਏ ਲਾਟਰੀ ਡਰਾਅ’ਚ ਇੱਕ ਟੱਰਕ ਕੰਡਕਟਰ ਵਰਿੰਦਰ ਸਿੰਘ ਦਾ ਸੀ ਡੀ ਡੀਲਕਸ ਹੀਰੋ ਹਾਂਡਾ ਮੋਟਰਸਾਈਕਲ ਨਿਕਲਿਆ ਹੈ ਜਿਸ ਨੂੰ ਪ੍ਰਾਪਤ ਕਰਕੇ ਵਰਿੰਦਰ ਸਿੰਘ ਖੁਸ਼ੀ’ ਨਾਲ ਬਾਗੋ ਬਾਗ ਹੁੰਦਾ ਦਿਖਾਈ ਦਿੱਤਾ। ਇਸ ਸਬੰਧੀ ਪੈਟਰੋਲ ਪੰਪ ਦੇ ਮਾਲਕ ਗੁਰਜਿੰਦਰ ਸਿੰਘ ਮਿੰਟਾਂ ਰੰਧਾਵਾ, ਅਮ੍ਰਿਤਸਰ ਤੋਂ ਆਏ ਇੰਡੀਅਨ ਓਇਲ ਦੇ ਸੀਨੀਅਰ ਮੈਨੇਜਰ ਦਿਵਾਕਰ ਅਰਿਆ ਨੇ ਦੱਸਿਆ ਕਿ ਇੰਡੀਅਨ ਆਇਲ ਕੰਪਨੀ ਵੱਲੋਂ ਪੈਟਰੋਲ ਪੰਪ ਦੇ ਗਾਹਕਾਂ ਲਈ ਇੱਕ ਡਰਾਅ ਕੱਢਿਆ ਹੈ ਜਿਸ ਵਿਚ ਵਰਿੰਦਰ ਸਿੰਘ ਦਾ ਹੀਰੋ ਹਾਂਡਾ ਮੋਟਰਸਾਈਕਲ ਨਿਕਲਿਆ ਹੈ ਜਿਸ ਦੀ ਉਸ ਨੂੰ ਵਧਾਈ ਦਿੱਤੀ ਹੈ।
ਡਰਾਅ ਰਾਹੀਂ ਨਿਕਲਿਆ ਮੋਟਰਸਾਈਕਲ ਹਾਸਲ ਕਰਕੇ ਵਰਿੰਦਰ ਸਿੰਘ ਵੱਲੋਂ ਇੰਡੀਅਨ ਆਇਲ ਕੰਪਨੀ ਅਤੇ ਗੁਰਜਿੰਦਰ ਫਿਲਿੰਗ ਸਟੇਸ਼ਨ ਪੰਪ ਮਾਲਕਾਂ ਦਾ ਧੰਨਵਾਦ ਕੀਤਾ ਗਿਆ ਹੈ। ਇਸ ਮੋਕੇ ਵਿਸ਼ੇਸ਼ ਤੋਰ ਤੇ ਫਤਿਹਗੜ ਚੂੜੀਆਂ ਦੇ ਐਸ ਐਚ ਓ ਬਲਜੀਤ ਸਿੰਘ ਕੌਂਸਲਰ ਦਵਿੰਦਰਪਾਲ ਸਿੰਘ ਮੱਘਾ ਕੌਂਸਲਰ ਰਜਿੰਦਰ ਸਿੰਘ ਬਿੰਦੂ ਨਗੇਸ਼ ਬਾਵਾ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਮੈਜੂਦ ਸਨ।