ਏਡੀਸੀ ਦੀ ਸਰਕਾਰੀ ਰਿਹਾਇਸ਼ ਵਿੱਚ ਵੜ ਗਿਆ ਫਨੀਹਰ ਕੋਬਰਾ, ਰੈਸਕਿਊ ਕਰਕੇ ਛੱਡਿਆ ਜੰਗਲ ਵਿੱਚ
ਰੋਹਿਤ ਗੁਪਤਾ
ਗੁਰਦਾਸਪੁਰ, 28 ਜੂਨ 2025 - ਜੇਲ੍ਹ ਰੋਡ ਤੇ ਕੇਂਦਰੀ ਜੇਲ੍ਹ ਦੇ ਬਿਲਕੁਲ ਸਾਹਮਣੇ ਬਣੇ ਜਿਲਾ ਅਧਿਕਾਰੀਆਂ ਦੇ ਰਿਹਾਇਸ਼ੀ ਕੁਆਰਟਰਸ ਵਿੱਚੋਂ ਨੌ ਨੰਬਰ ਕੁਆਟਰ ਜੋ ਏਡੀਸੀ ਹਰਜਿੰਦਰ ਸਿੰਘ ਬੇਦੀ ਦਾ ਹੈ, ਦੇ ਵਿੱਚ ਰਾਤ ਬੇਹਦ ਜਹਰੀਲਾ ਕੋਬਰਾ ਸੱਪ ਵੜਨ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ । ਹਾਲਾਂਕਿ ਉਸ ਸਮੇਂ ਏਡੀਸੀ ਹਰਜਿੰਦਰ ਬੇਦੀ ਅਤੇ ਉਹਨਾਂ ਦਾ ਪਰਿਵਾਰ ਕੁਾਰਟਰ ਵਿੱਚ ਨਹੀਂ ਸੀ। ਜਾਣਕਾਰੀ ਅਨੁਸਾਰ ਕੁਵਾਟਰ ਵਿੱਚ ਰਾਤ ਦੀ ਡਿਊਟੀ ਦੇਣ ਵਾਲੇ ਹੋਮਗੜ੍ਹ ਜੁਬਾਨ ਲਖਵਿੰਦਰ ਸਿੰਘ ਨੇ ਜਿਵੇਂ ਹੀ ਕੁਆਟਰ ਦੇ ਪਿੱਛੇ ਸਥਿਤ ਆਪਣੇ ਕਮਰੇ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ੇ ਨੇੜੇ ਇੱਕ ਸੱਪ ਨੂੰ ਬੈਠ ਕੇ ਘਬਰਾ ਗਿਆ । ਉਸਨੇ ਤੁਰੰਤ ਏਡੀਸੀ ਸਾਹਿਬ ਦੇ ਪੀਐਸਓ ਏ ਐਸ ਆਈ ਰਜੇਸ਼ ਨੂੰ ਫੋਨ ਕੀਤਾ ਜਿਨਾਂ ਨੇ ਤੁਰੰਤ ਸੱਪ ਫੜਨ ਵਾਲੇ ਫੋਨ ਕਰਕੇ ਬੁਲਾਇਆ ਤਾਂ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸੱਪ ਫੜਨ ਵਾਲੇ ਬਿੱਟੂ ਸ਼ਰਮਾ ਨੇ ਕੋਬਰਾ ਸੱਪ ਨੂੰ ਫੜ ਕੇ ਜੰਗਲ ਵਿੱਚ ਛੱਡ ਦਿੱਤਾ ।
ਬਿੱਟੂ ਸ਼ਰਮਾ ਦਾ ਕਹਿਣਾ ਹੈ ਕਿ ਇਹ ਇੱਕ ਬੇਹਦ ਖਤਰਨਾਕ ਸੱਪ ਸੀ ਜੋ ਕਿਸੇ ਨੂੰ ਡੰਗ ਲੈਂਦਾ ਤਾਂ ਉਸ ਦੇ ਲਈ ਖਤਰਾ ਪੈਦਾ ਹੋ ਸਕਦਾ ਸੀ । ਉਸਨੇ ਦੱਸਿਆ ਕਿ ਅੱਜ ਕੱਲ ਦੇ ਦਿਨਾਂ ਵਿੱਚ ਆਮ ਤੌਰ ਤੇ ਬਾਹਰ ਨਿਕਲ ਆਉਂਦੇ ਹਨ ਅਤੇ ਉਹ ਇੱਕ ਦਿਨ ਵਿੱਚ ਤਿੰਨ ਸੱਪਾ ਦਾ ਰੈਸਕਿਊ ਕਰਕੇ ਉਸਨੂੰ ਜੰਗਲ ਵਿੱਚ ਛੱਡ ਚੁੱਕਿਆ ਹੈ।