ਬਲੱਡ ਡੋਨਰ ਸੁਸਾਇਟੀ ਅਤੇ ਸਮਾਜਿਕ ਗਤੀਵਿਧੀਆਂ ਸੋਸਾਇਟੀ ਨਾਲ ਜੋੜੇ ਪੰਜ ਖੂਨਦਾਨੀਆਂ ਨੇ ਜਾਨੀ ਕਿ 7 ਵਜੇ ਜਰੂਰਤਮੰਦਾਂ ਨੂੰ ਖੂਨ ਦਿੱਤਾ
ਰੋਹਿਤ ਗੁਪਤਾ
ਗੁਰਦਾਸਪੁਰ, 28 ਜੂਨ 2025 - ਖੂਨ ਦਾਨ ਨੂੰ ਸਭ ਤੋਂ ਵੱਡੀ ਮਾਨਵਤਾ ਦੀ ਸੇਵਾ ਮੰਨਿਆ ਜਾਂਦਾ ਹੈ। ਇਨ੍ਹਾਂ ਹੀ ਉੱਚੇ ਉਦੇਸ਼ਾਂ ਨੂੰ ਲੈ ਕੇ ਬਲੱਡ ਡੋਨਰ ਸੁਸਾਇਟੀ ਰਜਿ. ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੋਸਾਇਟੀ ਲਗਾਤਾਰ ਖੂਨ ਦਾਨ ਦੇ ਖੇਤਰ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ। ਸੰਸਥਾ ਵੱਲੋਂ ਨਿਰੰਤਰ ਖੂਨ ਦਾਨ ਕੈਂਪ ਲਗਾ ਕੇ ਜ਼ਰੂਰਤਮੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਯਤਨ ਕੀਤੇ ਜਾਂਦੇ ਹਨ।ਅੱਜ ਵੀ ਇਕ ਹੋਰ ਉਦਾਹਰਨ ਸਥਾਪਤ ਕਰਦਿਆਂ, ਸਿਵਿਲ ਹਸਪਤਾਲ ਗੁਰਦਾਸਪੁਰ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਬਲੱਡ ਬੈਂਕਾਂ ਵਿੱਚ ਆ ਰਹੀ ਖੂਨ ਦੀ ਘਾਟ ਨੂੰ ਦੇਖਦੇ ਹੋਏ ਦੋਹਾਂ ਸੰਸਥਾਵਾਂ ਦੇ ਸਹਿਯੋਗ ਨਾਲ ਲਗਭਗ 5 ਖੂਨ ਦਾਨੀਆਂ ਨੇ ਜਰੂਰਤਮੰਦ ਮਰੀਜ਼ਾਂ ਲਈ ਖੂਨ ਦਾਨ ਕੀਤਾ। ਇਹ ਯਤਨ ਨਾ ਸਿਰਫ਼ ਮਰੀਜ਼ਾਂ ਲਈ ਜੀਵਨਦਾਇਨੀ ਸਾਬਤ ਹੋ ਰਿਹਾ ਹੈ, ਸਗੋਂ ਸਮਾਜ ਵਿੱਚ ਖੂਨ ਦਾਨ ਪ੍ਰਤੀ ਜਾਗਰੂਕਤਾ ਵੀ ਫੈਲਾ ਰਿਹਾ ਹੈ।
ਇਸ ਮੌਕੇ ਬਲਡ ਡੋਨਰ ਸੁਸਾਇਟੀ ਦੇ ਸਿਟੀ ਪ੍ਰਧਾਨ ਅਭੇ ਮਹਾਜਨ ਨੇ ਕਿਹਾ ਕਿ "ਖੂਨ ਦਾਨ ਸਭ ਤੋਂ ਵੱਡਾ ਦਾਨ ਹੈ। ਉਹਨਾਂ ਕਿਹਾ ਕਿ ਇੱਕ ਯੂਨਿਟ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਗਰਮੀਆਂ ਵਿੱਚ ਬਲੱਡ ਬੈਂਕ ਵਿੱਚ ਖੂਨ ਦੀ ਕਾਫੀ ਕਮੀ ਹੁੰਦੀ ਹੈ ਇਸ ਲਈ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਵਧ-ਚੜ੍ਹ ਕੇ ਖੂਨ ਦਾਨ ਮੁਹਿੰਮ ਵਿੱਚ ਹਿੱਸਾ ਲੈਣ। ਸਮਾਜਕ ਜਿੰਮੇਵਾਰੀ ਨੂੰ ਅੱਗੇ ਵਧਾਉਂਦੇ ਹੋਏ ਇਹ ਸੰਸਥਾ ਸਮੇਂ-ਸਮੇਂ 'ਤੇ ਹੋਰ ਖੂਨ ਦਾਨ ਕੈਂਪ ਲਗਾਉਣ ਦੇ ਯਤਨ ਕਰ ਰਹੀ ਹੈ। ਖੂਨ ਦਾਨ ਬਲਡ ਬੈਂਕ ਦੀ ਇੰਚਾਰਜ਼ ਡਾ ਪੂਜਾ ਖੋਸਲਾ ਅਗਵਾਈ ਕੀਤਾ ਗਿਆ। ਇਸ ਮੌਕੇ ਤੇ ਰਾਹੁਲ ਵਰਮਾ, ਰੋਹਿਤ, ਵਿਸ਼ਾਲ, ਰਕੇਸ਼ ਕੁਮਾਰ, ਦਿਵਯਮ ਮਹਾਜਨ ਆਦਿ ਨੇ ਖੂਨ ਦਾਨ ਕੀਤਾ