ਜੱਗੂ ਭਗਵਾਨਪੁਰੀਏ ਦੀ ਮਾਤਾ ਦੇ ਕਤਲ ਮਗਰੋਂ ਪਰਿਵਾਰ ਵੱਲੋਂ ਅਮ੍ਰਿਤਸਰ-ਪਠਾਨਕੋਟ ਹਾਈਵੇ ਜਾਮ
ਰੋਹਿਤ ਗੁਪਤਾ
ਬਟਾਲਾ, 28 ਜੂਨ 2025- : ਜੱਗੂ ਭਗਵਾਨਪੁਰੀਏ ਦੀ ਮਾਤਾ ਹਰਜੀਤ ਕੌਰ ਦੇ ਕਤਲ ਮਗਰੋਂ ਪਰਿਵਾਰ ਦੇ ਵੱਲੋਂ ਇਨਸਾਫ਼ ਲਈ ਅੰਮ੍ਰਿਤਸਰ ਪਠਾਨਕੋਟ ਹਾਈਵੇ ਅੱਜ ਜਾਮ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਹਰਜੀਤ ਕੌਰ ਦੀ ਡੈੱਡ ਬੋਡੀ ਨੂੰ ਬਟਾਲਾ ਬਾਈਪਾਸ ’ਤੇ ਰੱਖ ਕੇ ਪੁਲਿਸ ਪ੍ਰਸਾਸ਼ਨ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।
ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਸ਼ਿਕਾਇਤ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ। ਮ੍ਰਿਤਕਾ ਦੀ ਭੈਣ ਅਤੇ ਭਗਵਾਨਪੁਰ ਦੀ ਸਰਪੰਚ ਰਾਜਵਿੰਦਰ ਕੌਰ ਨੇ ਸਪਸ਼ਟ ਕੀਤਾ ਕਿ ਜਦ ਤੱਕ ਸ਼ਿਕਾਇਤ ’ਚ ਦਰਜ ਪੰਜ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਹਰਜੀਤ ਕੌਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।