ਦਿਨ ਦਿਹਾੜੇ ਸੁਲਤਾਨਪੁਰ ਲੋਧੀ ਔਰਤ ਦੀਆਂ ਵਾਲੀਆਂ ਲਾਉਂਦੇ ਲੁਟੇਰਿਆਂ ਨੂੰ ਲੋਕਾਂ ਨੇ ਮੌਕੇ ਤੇ ਕੀਤਾ ਕਾਬੂ
- ਦੋ ਲੁਟੇਰੇ ਕਾਬੂ ਕਰ ਪੁਲਿਸ ਨੂੰ ਦਿੱਤੇ ਇੱਕ ਫਰਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 28 ਜੂਨ 2025 - ਸੁਲਤਾਨਪੁਰ ਲੋਧੀ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਮੱਥਾ ਟੇਕ ਵਾਪਿਸ ਜਾ ਰਹੀ ਬਜਰੁਗ ਔਰਤ ਨੂੰ ਸਿਖਰ ਦੁਪਿਹਰ ਵੇਲੇ ਤਿੰਨ ਲਟੇਰੇ ਲੁੱਟਣ ਪੈ ਗਏ। ਸੜਕ ਵਿਚਕਾਰ ਢਾਹ ਬੀਬੀ ਦੀਆਂ ਵਾਲੀਆਂ ਉਤਾਰ ਲਈਆ। ਬੇਬੱਸ ਔਰਤ ਚੀਕ ਰਹੀ ਸੀ ਤੇ ਉੱਥੋਂ ਫਰਿਸਤਾ ਬਣ ਪਹੁੰਚ ਗਿਆ ਅੰਮ੍ਰਿਤਧਾਰੀ ਨੋਜਵਾਨ ਤੇ ਨੋਜਵਾਨ ਨੂੰ ਦੇਖ ਤਿੰਨ ਲਟੇਰੇ ਮੋਟਰਸਾਈਕਲ ਤੇ ਫਰਾਰ ਹੋਣ ਲੱਗੇ ਲੇਕਿਨ ਗੁਰੂ ਦੇ ਸਿੱਖ ਨੋਜਵਾਨ ਨੇ ਪਿੱਛੇ ਕਰਕੇ ਤਿੰਨ ਲਟੇਰੇ ਸੁੱਟ ਲਏ ਪਰ ਇਸੀ ਵਿੱਚ ਇੱਕ ਲਟੇਰਾ ਫਰਾਰ ਹੋ ਗਿਆ ਪਰ ਉੱਥੋਂ ਮੌਜੂਦ ਨੌਜਵਾਨਾਂ ਨੇ ਦੋ ਨੂੰ ਕਾਬੂ ਕਰ ਲਿਆ। ਮਾਮਲਾ ਸੁਲਤਾਨਪੁਰ ਲੋਧੀ ਦਾ ਹੈ ਜਿੱਥੇ ਦਿਨ ਦਿਹਾੜੇ ਅਜਿਹੀ ਵਾਰਦਾਤ ਹੋ ਰਹੀ ਹੈ ਲਟੇਰੇ ਬੇਖੌਫ ਹਨ ਤੇ ਲੋਕ ਡਰੇ!
ਲਟੇਰਿਆ ਨੂੰ ਫੜਨ ਤੋ ਬਾਅਦ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ ਤੇ ਇਸੀ ਵਿੱਚ ਲੁੱਟ ਦਾ ਸ਼ਿਕਾਰ ਹੋਈ ਔਰਤ ਦੀ ਨੂੰਹ ਵੀ ਪਹੁੰਚ ਗਈ ਤੇ ਉਸ ਵੱਲੋਂ ਲੁਟੇਰਿਆਂ ਦੀ ਖੂਬ ਸੇਵਾ ਕੀਤੀ ਗਈ।
ਜਿਸ ਤੋ ਬਾਅਦ ਦੋ ਲੁਟੇਰਿਆਂ ਨੂੰ ਮੋਟਰ ਸਾਇਕਲ ਸਮੇਤ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਹਵਾਲੇ ਕਰ ਦਿੱਤਾ। ਲੁਟੇਰੇ ਜਲੰਧਰ ਦੇ ਸ਼ਾਹਕੋਟ ਤੋਂ ਵਾਰਦਾਤ ਨੂੰ ਅੰਜਾਮ ਦੇਣ ਸੁਲਤਾਨਪੁਰ ਲੋਧੀ ਪਹੁੰਚੇ ਸਨ।