ਵੈਟਨਰੀ ਪੌਲੀਟੈਕਨਿਕ ਕਾਲਜ ਕਾਲਝਰਾਣੀ ਵਿਖੇ ਡਿਪਲੋਮਾ ਵੰਡ ਸਮਾਗਮ ਕਰਵਾਇਆ ਗਿਆ
ਅਸ਼ੋਕ ਵਰਮਾ
ਕਾਲਝਰਾਣੀ, 26 ਜੂਨ2025: ਵੈਟਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਵਿਖੇ ਅੱਜ ਪਾਸ ਆਊਟ ਵਿਦਿਆਰਥੀਆਂ ਲਈ ਡਿਪਲੋਮਾ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਕਾਲਜ ਆਫ਼ ਵੈਟਨਰੀ ਸਾਇੰਸ ਰਾਮਪੁਰਾ ਫੂਲ ਦੇ ਡੀਨ, ਡਾ. ਦਿਗਵਿਜੈ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਕੋਲ ਵੈਟਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਦਾ ਵਾਧੂ ਚਾਰਜ ਵੀ ਹੈ।
ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਡਿਪਲੋਮਾ ਸਰਟੀਫਿਕੇਟਾਂ ਤੋਂ ਇਲਾਵਾ ਇਨਾਮ ਵਜੋਂ ਚੈੱਕ ਵੀ ਵੰਡੇ ਗਏ। ਵਿਦਿਆਰਥੀ ਨਿਸ਼ਾ ਨੇ ਪਹਿਲਾਂ, ਨਿਸ਼ਾਂਤ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਤਿੰਨਾਂ ਨੂੰ ਕ੍ਰਮਵਾਰ ਰੁਪਏ 5100/—, ਰੁਪਏ 3100/— ਅਤੇ ਰੁਪਏ 2100/— ਦੇ ਚੈੱਕ ਡਾ. ਦਿਗਵਿਜੈ ਸਿੰਘ, ਵੱਲੋਂ ਭੇਟ ਕੀਤੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਸਿੰਘ ਨੇ ਕਿਹਾ ਕਿ "ਵੈਟਨਰੀ ਡਿਪਲੋਮਾ ਇੱਕ ਪ੍ਰਯੋਗਿਕ ਅਤੇ ਕਿੱਤਾ ਮੁਖੀ ਕੋਰਸ ਹੈ ਜੋ ਵਿਦਿਆਰਥੀਆਂ ਨੂੰ ਬੇਜ਼ਬਾਨ ਜਾਨਵਰਾਂ ਦੀ ਸੇਵਾ ਲਈ ਯੋਗ ਬਣਾਉਂਦਾ ਹੈ। ਇਹ ਸਿਰਫ਼ ਇੱਕ ਪੇਸ਼ਾ ਨਹੀਂ, ਇੱਕ ਜ਼ਿੰਮੇਵਾਰੀ ਵੀ ਹੈ।" ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਕਾਲਝਰਾਣੀ ਦੇ ਵਿਦਿਆਰਥੀ ਵੈਟਨਰੀ ਫੀਲਡ ਵਿੱਚ ਆਪਣੀ ਪਛਾਣ ਬਣਾ ਰਹੇ ਹਨ। ਉਹਨਾਂ ਇਸ ਪ੍ਰਾਪਤੀ ਦਾ ਸਿਹਰਾ ਡਾ. ਮਨਦੀਪ ਸਿੰਘ ਸੇਖੋਂ, ਡਾ. ਮਹਿੰਦਰਪਾਲ ਸਿੰਘ, ਡਾ. ਸੁਮਨਪ੍ਰੀਤ ਸਿੰਘ ਕੌਰ, ਡਾ. ਰਜਨੀਸ਼ ਕੁਮਾਰ ਅਤੇ ਡਾ. ਗੁਰਪ੍ਰੀਤ ਨੂੰ ਦਿੱਤਾ।
ਇਸ ਮੌਕੇ ਕੈਰਸ ਲੈਬਜ਼ ਪ੍ਰਾਈਵੇਟ ਲਿਮ: ਵੱਲੋਂ ਪ੍ਰੋਡਕਟ ਮੈਨੇਜਰ ਸ਼੍ਰੀ ਰਣਦੀਪ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਭਵਿੱਖ ਲਈ ਮਾਰਗ—ਦਰਸ਼ਨ ਕੀਤਾ। ਕੰਪਨੀ ਦੇ ਹੋਰ ਪ੍ਰਤੀਨਿਧੀ ਸੰਦੀਪ ਕੁਮਾਰ, ਇੰਦਰਜੀਤ, ਰਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਵੀ ਮੌਜੂਦ ਰਹੇ।ਸਮਾਰੋਹ ਦਾ ਸੰਚਾਲਨ ਡਾ. ਸੁਮਨਪ੍ਰੀਤ ਕਰ ਨੇ ਕੀਤਾ ਜਦਕਿ ਪ੍ਰਬੰਧਨ ਡਾ. ਮਹਿੰਦਰਪਾਲ ਸਿੰਘ ਅਤੇ ਡਾ. ਰਜਨੀਸ਼ ਕੁਮਾਰ ਵੱਲੋਂ ਕੀਤਾ ਗਿਆ। ਸਮਾਰੋਹ ਦੌਰਾਨ ਡਾ. ਗਿਤੇਸ਼ ਸੈਣੀ (ਅਸਿਸਟੈਂਟ ਪ੍ਰੋਫੈਸਰ), ਡਾ. ਮਨਦੀਪ ਸਿੰਘ (ਵੈਟਨਰੀ ਅਫਸਰ), ਡਾ. ਗੁਰਪ੍ਰੀਤ ਕੌਰ, ਸ਼੍ਰੀਮਤੀ ਅਮਨਦੀਪ ਕੌਰ ਅਤੇ ਸ਼੍ਰੀ ਮਨੋਜ ਕੁਮਾਰ ਵੀ ਹਾਜ਼ਰ ਸਨ।