Breaking: MCs ਅਤੇ ਨਗਰ ਕੌਂਸਲਾਂ ਵੱਲੋਂ ਪਾਏ ਜਾਂਦੇ ਮਤਿਆਂ ਬਾਰੇ ਸਰਕਾਰ ਨੇ ਲਿਆ ਵੱਡਾ ਫੈਸਲਾ, ਪੜ੍ਹੋ ਪੂਰਾ ਵੇਰਵਾ
ਚੰਡੀਗੜ੍ਹ, 25 ਜੂਨ 2025 - MCs ਅਤੇ ਨਗਰ ਕੌਂਸਲਾਂ ਵੱਲੋਂ ਪਾਏ ਜਾਂਦੇ ਮਤਿਆਂ ਬਾਰੇ ਸਰਕਾਰ ਨੇ ਲਿਆ ਵੱਡਾ ਫੈਸਲਾ ਲਿਆ ਗਿਆ ਹੈ। ਜਿਸ ਤਹਿਤ ਵੱਖ-ਵੱਖ ਅਰਬਨ ਲੋਕਲ ਬਾਡੀਜ਼ ਵੱਲੋਂ ਪਾਏ ਜਾਣ ਵਾਲੇ ਮਤਿਆਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਰਕਾਰ ਵੱਲੋਂ ਗਹੁ ਨਾਲ ਵਿਚਾਰਦੇ ਹੋਏ, ਸਥਾਨਕ ਸਰਕਾਰ ਵਿਭਾਗ (ਸਥਾਨਕ ਸਰਕਾਰ-2 ਸ਼ਾਖਾ) ਵੱਲੋਂ ਜਾਰੀ ਕੀਤਾ ਗਿਆ ਪੱਤਰ ਨੰ :08/59/2009 (18)-2ਸਸ 2/245 ਮਿਤੀ 27.06.2016 ਜਿਸ 'ਚ ਸਮੂਹ ਲੋਕਲ ਬਾਡੀਜ਼ ਦੇ ਸਾਰੇ ਮਤਿਆਂ ਦਾ ਕੰਮ ਡਾਇਰੈਕਟੋਰੇਟ ਨੂੰ ਡੈਲੀਗੇਟ ਕੀਤਾ ਗਿਆ ਸੀ, ਨੂੰ ਵਾਪਸ ਲੈਂਦੇ ਹੋਏ ਫੈਸਲਾ ਕੀਤਾ ਜਾਂਦਾ ਹੈ ਕਿ ਸਮੂਹ ਅਰਬਨ ਲੋਕਲ ਬਾਡੀਜ਼ (ਨਗਰ ਨਿਗਮਾਂ/ਨਗਰ ਕੌਂਸਲਾਂ/ਨਗਰ ਪੰਚਾਇਤਾਂ/ਨਗਰ ਸੁਧਾਰ ਟਰੱਸਟਾਂ) ਵੱਲੋਂ ਪਾਏ ਜਾਣ ਵਾਲੇ ਮਤੇ ਸਿੱਧੇ ਤੌਰ ਤੇ ਪ੍ਰਬੰਧਕੀ ਵਿਭਾਗ (ਸਕੱਤਰੇਤ ਦੀਆਂ ਸ਼ਾਖਾਵਾਂ) ਨੂੰ ਭੇਜੇ ਜਾਣਗੇ, ਜਿਸ ਉਪਰੰਤ ਸਕੱਤਰੇਤ ਦੀਆਂ ਸਬੰਧਤ ਸ਼ਾਖਾਵਾਂ ਵੱਲੋਂ ਮਤਿਆਂ ਦਾ ਨਿਪਟਾਰਾ ਕੀਤਾ ਜਾਵੇਗਾ।
ਇਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਮਿਤੀ 01.04.2024 ਤੋਂ ਪਹਿਲਾਂ ਪਾਸ ਕੀਤੇ ਗਏ ਮਤੇ, ਜੋ ਅਜੇ ਪ੍ਰਵਾਨ ਨਹੀਂ ਕੀਤੇ ਗਏ ਹਨ, ਉਹ ਮਤੇ ਡਾਇਰੈਕਟੋਰੇਟ ਵੱਲੋਂ ਦੁਬਾਰਾ ਵਿਚਾਰਨ ਹਿਤ ਵੱਖ-ਵੱਖ ਅਰਬਨ ਲੋਕਲ ਬਾਡੀਜ਼ ਨੂੰ ਤੁਰੰਤ ਵਾਪਸ ਭੇਜੇ ਜਾਣਗੇ ਅਤੇ ਮਿਤੀ 01.04.2024 ਤੋਂ ਬਾਅਦ ਪ੍ਰਾਪਤ ਹੋਏ ਮਤੇ ਪ੍ਰਬੰਧਕੀ ਵਿਭਾਗ (ਸਕੱਤਰੇਤ ਦੀਆਂ ਸ਼ਾਖਾਵਾਂ) ਨੂੰ ਅਗਲੇਰੀ ਕਾਰਵਾਈ/ਵਿਚਾਰਨ ਹਿਤ ਤੁਰੰਤ ਭੇਜਣੇ ਯਕੀਨੀ ਬਣਾਏ ਜਾਣ।