ਲੁਧਿਆਣਾ ਪੁਲਿਸ ਵੱਲੋਂ ਹੈਰੋਇਨ ਸਮੇਤ ਇੱਕ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 26 ਜੂਨ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ ਆਈ.ਪੀ.ਐੱਸ ਵੱਲੋਂ ਨਸ਼ਾ ਵੇਚਣ ਵਾਲੇ ਵਿਅਕਤੀਆਂ ਅਤੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਰੁਪਿੰਦਰ ਸਿੰਘ PPS/DCP ਸਿਟੀ ਲੁਧਿਆਣਾ, ਸਮੀਰ ਵਰਮਾ PPS/ADCP-1 ਲੁਧਿਆਣਾ ਅਤੇ ਦੇਵਿੰਦਰ ਕੁਮਾਰ PPS/ADCP NORTH ਦੇ ਦਿਸ਼ਾ-ਨਿਰਦੇਸ਼ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਜੋਧੇਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 25.06.2025 ਨੂੰ ਨਸ਼ਾ ਵੇਚਣ ਵਾਲੇ ਦੋਸ਼ੀ ਜੈਪਾਲ ਪੁੱਤਰ ਹਰੀ ਰਾਮ ਵਾਸੀ ਗਲੀ ਨੰਬਰ 02, ਸੀ.ਐਮ.ਸੀ ਕਾਲੋਨੀ ਨੇੜੇ ਹੁੰਦਲ ਚੌਂਕ ਤਾਜਪੁਰ ਰੋਡ ਲੁਧਿਆਣਾ ਨੂੰ ਨੇੜੇ ਵਿਵੇਕ ਧਾਮ ਨੂਰਵਾਲਾ ਰੋਡ ਲੁਧਿਆਣਾ ਤੋ ਗ੍ਰਿਫਤਾਰ ਕਰਕੇ ਦੋਸ਼ੀ ਪਾਸੋਂ 50 ਗਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 76 ਮਿਤੀ 25.06.2025 ਅ/ਧ 21-ਬੀ-61-85 NDPS ACT ਥਾਣਾ ਬਸਤੀ ਜੋਧੇਵਾਲ ਲੁਧਿਆਣਾ ਦਰਜ ਰਜਿਸਟਰ ਹੋਇਆ ਸੀ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰ ਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।