ਪੜ੍ਹੋ, ਸੰਜੀਵ ਅਰੋੜਾ ਕਦੋਂ ਚੁੱਕਣਗੇ ਸਹੁੰ
ਚੰਡੀਗੜ੍ਹ, 26 ਜੂਨ 2025 : ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਬੀਤੇ ਦਿਨੀ ਲੁਧਿਆਣਾ ਜਿਮਨੀ ਚੋਣ ਜਿੱਤੀ ਸੀ। ਹੁਣ ਉਨ੍ਹਾਂ ਨੂੰ ਵਿਧਾਇਕ ਵਜੋਂ ਸਹੁੰ ਚੁਕਵਾਈ ਜਾਵੇਗੀ। ਹੁਣ ਤਾਜ਼ਾ ਖ਼ਬਰ ਇਹ ਹੈ ਕਿ ਸੰਜੀਵ ਅਰੋੜਾ ਸਨਿਚਰਵਾਰ, ਯਾਨੀ ਕਿ 28 ਜੂਨ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਵਿਚ ਸਹੁੰ ਚੁੱਕਣਗੇ। ਇਹ ਸਹੁੰ ਚੁਕਵਾਉਣ ਦੀ ਰਸਮ ਸਪੀਕਰ ਕੁਲਤਾਰ ਸਿੰਘ ਸੰਧਵਾ ਅਦਾ ਕਰਨਗੇ।