ਕਿਸਾਨ ਗੁਰਮੁਖ ਸਿੰਘ ਨੇ ਅਪਣਾਈ ਨਵੀਂ ਤਕਨੀਕ ਸੁੱਕੇ ਕੱਦੂ ਰਾਹੀਂ ਕੀਤੀ ਝੋਨੇ ਦੀ ਬਜਾਈ
ਪਾਣੀ ਦੀ ਹੋਵੇਗੀ ਵੱਡੀ ਬਚਤ ਅਤੇ ਨਾਲ ਹੀ ਰਹੇਗੀ ਧਰਤੀ ਦੀ ਸਿਹਤ ਵੀ ਨਰੋਈ
ਰੋਹਿਤ ਗੁਪਤਾ
ਗੁਰਦਾਸਪੁਰ , 18 ਜੂਨ 2025 :
ਧਰਤੀ ਦੇ ਹੇਠਲੇ ਪਾਣੀ ਦੇ ਡਿਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਨਾਲ ਹੀ ਕੁਝ ਕਿਸਾਨ ਕੁਦਰਤੀ ਖੇਤੀ ਕਰਕੇ ਧਰਤੀ ਦੀ ਸਿਹਤ ਅਤੇ ਪਾਣੀ ਦੇ ਬਚਾਅ ਲਈ ਵੱਡਾ ਯੋਗਦਾਨ ਪਾ ਰਹੇ ਹਨ। ਬਟਾਲਾ ਦੇ ਨੇੜਲੇ ਪਿੰਡ ਰੰਗੀਲਪੁਰ ਦਾ ਕਿਸਾਨ ਗੁਰਮੁਖ ਸਿੰਘ ਕਲਸੀ ਬੀਤੇ ਕਈ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਿਹਾ ਹੈ। ਗੁਰਮੁਖ ਸਿੰਘ ਕੋਧਰੇ ਅਤੇ ਹੋਰ ਮੂਲ ਅਨਾਜਾਂ ਦੀ ਖੇਤੀ ਕਰਕੇ ਭਾਰਤ ਪੱਧਰ ਤੱਕ ਨਾਮਣਾ ਖੱਟ ਚੁੱਕੇ ਹਨ ਤੇ ਹੁਣ ਆਪਣੀ ਜਮੀਨ ਵਿੱਚ ਸਿਰਫ ਕੱਦੂ ਕਰਕੇ ਝੋਨੇ ਦੀ ਬਿਜਈ ਕਰਕੇ ਵੱਖਰਾ ਉਪਰਾਲਾ ਕੀਤਾ ਗਹੈ ।
ਰਮੁਖ ਸਿੰਘ ਨੇ ਕੱਦੂ ਰਾਹੀਂ ਕੀਤੀ ਗਈ ਝੋਨੇ ਦੀ ਬਿਜਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਧਰਤੀ ਦੀ ਸਿਹਤ ਨਰੋਈ ਰਹੇਗੀ ਅਤੇ ਪਾਣੀ ਦੀ ਬੱਚਤ ਵੀ 50 ਫੀਸਦੀ ਹੋਵੇਗੀ। ਉਸ ਨੇ ਦੱਸਿਆ ਕਿ ਇਸ ਤਕਨੀਕ ਨਾਲ ਝੋਨੇ ਦੀ ਫਸਲ ਦਾ ਝਾੜ ਵੀ ਦੋ ਢਾਈ ਕੁਇੰਟਲ ਵੱਧ ਨਿਕਲੇਗਾ। ਉਹਨਾਂ ਕਿਹਾ ਕਿ ਇਸ ਤਕਨੀਕ ਨਾਲ ਸਿਰਫ ਸੱਤ ਦਿਨ ਪਾਣੀ ਖੇਤ ਚ ਖੜਾ ਰੱਖਣਾ ਪੈਂਦਾ ਉਸ ਤੋਂ ਬਾਅਦ ਹਫਤੇ ਬਾਅਦ ਹੀ ਪਾਣੀ ਲਗਾਉਣਾ ਪਏਗਾ।